ਅਮਰੀਕਾ ਦੇ ਲਾਲ ਸਾਗਰ ’ਚ ਹਾਊਤੀ ਦੇ ਭੁਲੇਖੇ ਆਪਣਾ ਜਹਾਜ਼ ਕੀਤਾ ਤਬਾਹ, ਹਾਦਸੇ 'ਚ ਵਾਲ-ਵਾਲ ਬਚੇ ਦੋਵੇਂ ਪਾਇਲਟ
ਪਰ ਇੱਕ ਨੂੰ ਲੱਗੀਆਂ ਸੱਟਾਂ
America's plane crashed in the Red Sea due to Houthi mistake latest news in punjabi: ਅਮਰੀਕੀ ਫੌਜ ਨੇ ਹਾਊਤੀ ਦੀ ਸ਼ਮੂਲੀਅਤ ਦੇ ਸ਼ੱਕ ਵਿਚ ਲਾਲ ਸਾਗਰ ਵਿਚ ਆਪਣੇ ਹੀ ਲੜਾਕੂ ਜਹਾਜ਼ F/A-18 ਨੂੰ ਮਾਰ ਗਿਰਾਇਆ। ਇਸ ਘਟਨਾ 'ਚ ਦੋਵੇਂ ਪਾਇਲਟ ਵਾਲ-ਵਾਲ ਬਚ ਗਏ। ਹਾਲਾਂਕਿ ਇੱਕ ਨੂੰ ਸੱਟਾਂ ਲੱਗੀਆਂ ਹਨ। ਜਹਾਜ਼ ਨੇ ਯੂ.ਐੱਸ.ਐੱਸ. ਹੈਰੀ ਐੱਸ. ਟਰੂਮੈਨ ਏਅਰਕ੍ਰਾਫਟ ਕੈਰੀਅਰ ਤੋਂ ਉਡਾਣ ਭਰੀ।
ਗਾਈਡਡ-ਮਿਜ਼ਾਈਲ ਕਰੂਜ਼ਰ ਯੂਐਸਐਸ ਗੇਟਿਸਬਰਗ ਨੇ ਗਲਤੀ ਨਾਲ ਜੈੱਟ 'ਤੇ ਗੋਲੀਬਾਰੀ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਹਾਊਤੀ ਵਿਰੋਧੀ ਕਾਰਵਾਈਆਂ ਦੌਰਾਨ ਅਮਲੇ ਦੇ ਨਾਲ ਇੱਕ ਅਮਰੀਕੀ ਜਹਾਜ਼ ਨੂੰ ਮਾਰ ਸੁਟਿਆ। ਅਮਰੀਕੀ ਫ਼ੌਜ ਨੇ ਐਤਵਾਰ ਨੂੰ ਕਿਹਾ ਕਿ ਹਮਲੇ ਹਾਊਤੀ ਵਿਦਰੋਹੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ, ਹਾਲਾਂਕਿ ਫ਼ੌਜ ਦੀ ਕੇਂਦਰੀ ਕਮਾਂਡ ਨੇ ਇਹ ਨਹੀਂ ਦਸਿਆ ਕਿ ਉਨ੍ਹਾਂ ਦਾ ਮਿਸ਼ਨ ਕੀ ਸੀ।
ਫ਼ੌਜ ਨੇ ਕਿਹਾ- ਗ਼ਲਤੀ ਨਾਲ ਗੋਲੀਬਾਰੀ ਕੀਤੀ ਗਈ
ਸੈਂਟਰਲ ਕਮਾਂਡ ਨੇ ਕਿਹਾ ਕਿ ਗਾਈਡਡ ਮਿਜ਼ਾਈਲ ਕਰੂਜ਼ਰ ਯੂ.ਐੱਸ.ਐੱਸ. ਗੇਟਿਸਬਰਗ, ਯੂਐੱਸਐੱਸ ਹੈਰੀ ਐੱਸ. ਟਰੂਮੈਨ ਕੈਰੀਅਰ ਸਟ੍ਰਾਈਕ ਗਰੁੱਪ ਦਾ ਹਿੱਸਾ ਹੈ। ਇਹ ਗੋਲੀਬਾਰੀ ਗ਼ਲਤੀ ਨਾਲ ਕੀਤੀ ਗਈ ਹੈ।
ਇਹ ਸਪਸ਼ਟ ਨਹੀਂ ਹੋ ਸਕਿਆ ਕਿ ਗੇਟੀਸਬਰਗ ਕਿਵੇਂ ਗ਼ਲਤੀ ਨਾਲ F/A-18 ਨੂੰ ਦੁਸ਼ਮਣ ਦਾ ਜਹਾਜ਼ ਜਾਂ ਮਿਸਾਈਲ ਸਮਝ ਸਕਦਾ ਹੈ, ਖ਼ਾਸਕਰ ਉਦੋਂਜਦੋਂ ਸਮੂਹ ਦੇ ਜਹਾਜ਼ ਰਾਡਾਰ ਅਤੇ ਰੇਡੀਓ ਸੰਚਾਰ ਦੋਵਾਂ ਨਾਲ ਜੁੜੇ ਰਹਿੰਦੇ ਹਨ।