ਅਮਰੀਕਾ ਬੰਦ : 'ਫ਼ੂਡ ਬੈਂਕ' ਤੋਂ ਭੋਜਨ ਲੈਣ ਲਈ ਮਜਬੂਰ ਹੋਏ ਸੰਘੀ ਕਰਮਚਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਸਰਕਾਰੀ ਕੰਮਕਾਜ ਕੁਝ ਸਮੇਂ ਲਈ ਬੰਦ ਹੋਣ ਕਾਰਨ ਹੁਣ ਸੰਘੀ ਕਰਮਚਾਰੀ ਅਪਣਾ ਪੇਟ ਭਰਨ ਲਈ ਫੂਡ ਬੈਂਕਾਂ ਦਾ ਸਹਾਰਾ ਲੈਣ ਨੂੰ........

Closed USA : Federal employees forced to eat food from 'Food Bank'

ਨਿਊਯਾਰਕ : ਅਮਰੀਕਾ 'ਚ ਸਰਕਾਰੀ ਕੰਮਕਾਜ ਕੁਝ ਸਮੇਂ ਲਈ ਬੰਦ ਹੋਣ ਕਾਰਨ ਹੁਣ ਸੰਘੀ ਕਰਮਚਾਰੀ ਅਪਣਾ ਪੇਟ ਭਰਨ ਲਈ ਫੂਡ ਬੈਂਕਾਂ ਦਾ ਸਹਾਰਾ ਲੈਣ ਨੂੰ ਮਜਬੂਰ ਹੋ ਗਏ ਹਨ। ਫੂਡ ਬੈਂਕਾਂ ਦੇ ਬਾਹਰ ਕਤਾਰਾਂ 'ਚ ਖੜ੍ਹੇ ਲੋਕਾਂ 'ਚ ਬਾਰਡਰ ਫੀਸ, ਟੈਕਸ ਅਤੇ ਐਮਰਜੈਂਸੀ ਪ੍ਰਬੰਧਾਂ ਸਮੇਤ ਕਈ ਵਿਭਾਗਾਂ ਦੇ 22 ਦਸੰਬਰ ਤੋਂ ਬੇਰੋਜ਼ਗਾਰ ਅਧਿਕਾਰੀ ਸ਼ਾਮਲ ਹਨ। ਇਸ ਦੇ ਇਲਾਵਾ ਆਵਾਜਾਈ ਵਰਗੀਆਂ ਕਈ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਵੀ ਬਿਨਾਂ ਸੈਲਰੀ ਦੇ ਕੰਮ ਕਰਨਾ ਪੈ ਰਿਹਾ ਹੈ ਜੋ ਦੁਪਹਿਰ ਨੂੰ ਖਾਣੇ ਦੌਰਾਨ ਮਿਲਣ ਵਾਲੀ ਛੁੱਟੀ 'ਚ ਫੂਡ ਬੈਂਕਾਂ 'ਚ ਜਾ ਕੇ ਖਾਣ ਲਈ ਭੋਜਨ ਇਕੱਠਾ ਕਰ ਰਹੇ ਹਨ।

ਜ਼ਰੂਰਤਮੰਦ ਲੋਕ ਪਹਿਲਾਂ ਅਪਣੀ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਅਤੇ ਉਸ ਦੇ ਬਾਅਦ ਪਲਾਸਟਿਕ ਦੇ ਲਿਫ਼ਾਫ਼ਿਆਂ 'ਚ ਡੱਬਾ ਬੰਦ ਸਮਾਨ, ਆਲੂ, ਚਿਕਨ, ਅੰਗੂਰ ਅਤੇ ਹੋਰ ਸਮਾਨ ਭਰਦੇ ਹਨ। ਗ੍ਰਹਿ ਸੁਰੱਖਿਆ ਵਿਭਾਗ 'ਚ ਕਰਮਚਾਰੀ ਐਂਟੋਇਨੇਟੇ ਪੀਕ ਵਿਲੀਅਮਜ਼ ਨੇ ਕਿਹਾ,''ਸੱਚ ਕਹਾਂ ਤਾਂ ਮੈਂ ਇਥੋਂ ਕੁਝ ਸਮਾਨ ਲੈਣ ਲਈ ਆਇਆ ਹਾਂ।'' ਟੈਕਸ ਵਿਭਾਗ 'ਚ ਕੰਮ ਕਰਨ ਵਾਲੀ ਚੈਂਟੀ ਜਾਨਸਨ ਅਪਣੀ ਧੀ ਅਤੇ ਮਾਂ ਦੀ ਦੇਖ-ਭਾਲ ਕਰਦੀ ਹੈ। ਉਸ ਨੇ ਕਿਹਾ ਕਿ ਸ਼ਟ ਡਾਊਨ ਹੋਣ ਦੇ ਬਾਅਦ ਤੋਂ ਉਨ੍ਹਾਂ ਦਾ ਪਰਿਵਾਰ ਕੋਈ ਵੀ ਸਿਹਤਮੰਦ ਭੋਜਨ ਨਹੀਂ ਖਾ ਸਕਿਆ ਅਤੇ ਨਾ ਹੀ ਠੀਕ ਤਰ੍ਹਾਂ ਸੌਂ ਸਕਿਆ ਹੈ। (ਪੀਟੀਆਈ)