ਸ਼ਰਨ ਨਾ ਮਿਲਣ 'ਤੇ ਸਊਦੀ ਅਰਬ ਦੀਆਂ ਦੋ ਭੈਣਾਂ ਨੇ ਨਦੀ 'ਚ ਮਾਰੀ ਛਾਲ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਯਾਰਕ ਵਿਚ ਇਕ ਨਦੀ ਦੇ ਕੰਡੇ ਟੇਪ ਨਾਲ ਬੰਨੀ ਹੋਈ ਸਊਦੀ ਅਰਬ ਦੀਆਂ ਦੋ ਭੈਣਾਂ ਦੀਆਂ ਲਾਸ਼ਾਂ ਮਿਲੀਆਂ ਸਨ। ਸ਼ਹਿਰ ਦੇ ਮੈਡੀਕਲ ਮਾਹਿਰ ਨੇ ਇਹ ਜਾਣਕਾਰੀ ਦਿਤੀ...

Saudi sisters

ਵਰਜੀਨੀਆ : ਨਿਊਯਾਰਕ ਵਿਚ ਇਕ ਨਦੀ ਦੇ ਕੰਡੇ ਟੇਪ ਨਾਲ ਬੰਨੀ ਹੋਈ ਸਊਦੀ ਅਰਬ ਦੀਆਂ ਦੋ ਭੈਣਾਂ ਦੀਆਂ ਲਾਸ਼ਾਂ ਮਿਲੀਆਂ ਸਨ। ਸ਼ਹਿਰ ਦੇ ਮੈਡੀਕਲ ਮਾਹਿਰ ਨੇ ਇਹ ਜਾਣਕਾਰੀ ਦਿਤੀ। ਰੋਤਾਨਾ ਫਾਰਿਆ ਅਤੇ ਉਸ ਦੀ ਭੈਣ ਤਾਲਾ ਅਕਤੂਬਰ ਵਿਚ ਹਡਸਨ ਨਦੀ ਦੇ ਕੰਡੇ ਮ੍ਰਿਤਕ ਮਿਲੀਆਂ ਸਨ। ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਕੋਈ ਨਿਸ਼ਾਨ ਨਹੀਂ ਸਨ। ਦੋਵਾਂ ਨੇ ਇਕੱਠੇ ਖੁਦ ਨੂੰ ਟੇਪ ਨਾਲ ਬੰਨ੍ਹਿਆ ਅਤੇ ਨਦੀ 'ਚ ਛਾਲ ਮਾਰ ਦਿਤੀ। ਮੁੱਖ ਮੈਡਿਕਲ ਮਾਹਿਰ ਨੇ ਕਿਹਾ ਕਿ ਮੇਰਾ ਦਫ਼ਤਰ ਇਹ ਪੁਸ਼ਟੀ ਕਰਦਾ ਹੈ ਕਿ ਫਾਰਿਆ ਭੈਣਾਂ ਦੀ ਮੌਤ ਆਤਮਹੱਤਿਆ ਕਰਨ ਨਾਲ ਹੀ ਹੋਈ।

ਨੌਜਵਾਨ ਲੜਕੀਆਂ ਨੇ ਹਡਸਨ ਨਦੀ ਵਿਚ ਕੁੱਦਣ ਤੋਂ ਪਹਿਲਾਂ ਖੁਦ ਨੂੰ ਟੇਪ ਨਾਲ ਬੰਨ੍ਹ ਲਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਇਕ ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਦੋਵੇਂ ਭੈਣਾਂ ਨੇ ਅਮਰੀਕਾ ਵਿਚ ਸ਼ਰਨ ਲਈ ਅਰਜ਼ੀ ਦਿਤੀ ਸੀ। ਵਾਸ਼ਿੰਗਟਨ ਵਿਚ ਸਊਦੀ ਅਰਬ ਦੇ ਦੂਤਾਵਾਸ ਦੀ ਬੁਲਾਰਾ ਫਾਤੀਮਾ ਬਾਸ਼ੇਨ ਨੇ ਕਿਹਾ ਕਿ ਇਹ ਖਬਰਾਂ ਠੀਕ ਨਹੀਂ ਹਨ ਕਿ ਅਸੀਂ ਸਊਦੀ ਅਰਬ ਦੀਆਂ ਭੈਣਾਂ ਤਾਲਾ ਅਤੇ ਰੋਤਾਨਾ ਫਾਰਿਆ ਤੋਂ ਸਬੰਧਤ ਕਿਸੇ ਵੀ ਵਿਅਕਤੀ ਨੂੰ ਸ਼ਰਨ ਮੰਗਣ ਦੀ ਕਾਰਨ ਅਮਰੀਕਾ ਛੱਡਣ ਲਈ ਕਿਹਾ ਹੈ।

ਇਹ ਦੋਵੇਂ ਭੈਣਾਂ ਵਰਜੀਨੀਆ ਵਿਚ ਅਪਣੇ ਪਰਵਾਰ ਦੇ ਘਰ ਤੋਂ ਕਈ ਵਾਰ ਭੱਜ ਚੁੱਕੀ ਸਨ। ਉਹ ਸਾਲ 2017 ਤੋਂ ਹੀ ਪਰਵਾਰ ਦੇ ਨਾਲ ਨਹੀਂ ਰਹਿ ਰਹੀਆਂ ਸਨ। ਉਹ ਇਕ ਸ਼ਰਨਾਰਥੀ ਘਰ ਵਿਚ ਰਹਿ ਰਹੀਆਂ ਸਨ ਪਰ ਉਨ੍ਹਾਂ ਨੇ ਅਗਸਤ ਵਿਚ ਵਰਜੀਨੀਆ ਛੱਡ ਦਿਤਾ ਅਤੇ ਨਿਊਯਾਰਕ ਚਲੀਆਂ ਗਈਆਂ ਸਨ। ਅਮਰੀਕੀ ਮੀਡੀਆ ਨੇ ਪੁਲਿਸ ਨੂੰ ਇਹ ਕਹਿੰਦੇ ਹੋਏ ਜਵਾਬ ਦਿਤਾ ਹੈ ਕਿ ਦੋਵੇਂ ਭੈਣਾਂ ਨੇ ਸੰਕੇਤ ਦਿਤਾ ਸੀ ਕਿ ਸਊਦੀ ਅਰਬ ਪਰਤਣ ਦੀ ਬਜਾਏ ਉਹ ਖੁਦ ਨੂੰ ਨੁਕਸਾਨ ਪਹੁੰਚਾਉਣਗੀਆਂ।