ਅਮਰੀਕਾ : ਸ਼ਿਕਾਗੋ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ, 8 ਸਾਲਾ ਬੱਚੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਮਲਾਵਰ ਦਾ ਨਿਸ਼ਾਨਾ 26 ਸਾਲਾ ਵਿਅਕਤੀ ਸੀ

Photo

 

ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ਵਿਚ ਆਪਣੀ ਮਾਂ ਨਾਲ ਜਾ ਰਹੀ 8 ਸਾਲਾ ਬੱਚੀ ਦੇ ਸਿਰ ਵਿਚ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਅਨੁਸਾਰ ਹਮਲਾਵਰ ਦਾ ਨਿਸ਼ਾਨਾ ਇਕ 26 ਸਾਲਾ ਵਿਅਕਤੀ ਸੀ ਜੋ ਸਟੋਰ ਵਿਚੋਂ ਬਾਹਰ ਨਿਕਲ ਰਿਹਾ ਸੀ।

ਅਣਪਛਾਤੇ ਹਮਲਾਵਰਾਂ ਨੇ ਉਸ ਉੱਪਰ ਗੋਲੀਆਂ ਚਲਾਈਆਂ ਤੇ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਗੋਲੀਆਂ ਦੀ ਜ਼ੱਦ ਵਿਚ ਆਉਣ ਕਾਰਨ ਇਕ ਗੋਲੀ ਬੱਚੀ ਦੇ ਸਿਰ ਵਿਚ ਵੱਜੀ। ਉਸ ਨੂੰ ਸਟਰਾਂਗਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਦਮ ਤੋੜ ਗਈ। 

ਪੁਲਸ ਸੁਪਰਡੈਂਟ ਡੇਵਿਡ ਬ੍ਰਾਊਨ ਨੇ ਕਿਹਾ ਕਿ ਵਿਭਾਗ ਉਦੋਂ ਤੱਕ ਆਰਾਮ ਨਾਲ ਨਹੀਂ ਬੈਠੇਗਾ, ਜਦੋਂ ਤੱਕ ‘ਅਪਰਾਧੀਆਂ’ ਨੂੰ ਨਿਆਂ ਦੇ ਕਟਹਿਰੇ ਵਿਚ ਨਹੀਂ ਲਿਆਂਦਾ ਜਾਂਦਾ। ਬ੍ਰਾਊਨ ਨੇ ਐਤਵਾਰ ਨੂੰ ਟਵੀਟ ਕੀਤਾ, ‘ਅੱਠ ਸਾਲਾ ਮੇਲਿਸਾ ਦੀ ਦਰਦਨਾਕ ਹੱਤਿਆ ਨੇ ਸਾਡੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਸੇ ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਦਿਲਾਸਾ ਦੇਣ ਲਈ ਕੋਈ ਸ਼ਬਦ ਨਹੀਂ ਹਨ। ਪਰਿਵਾਰ ਦਾ ਦੁੱਖ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।’