ਲੰਡਨ: 3 ਸਾਲ ਦਾ ਬੱਚਾ ਬੋਲਦਾ ਹੈ 7 ਭਾਸ਼ਾਵਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਂ ਬੋਲੀ ਤੋਂ ਇਲਾਵਾ 6 ਹੋਰ ਭਾਸ਼ਾਵਾਂ ਦੀ 100 ਤੱਕ ਗਿਣਤੀ ਸੁਣਾ ਅਤੇ ਪਛਾਣ ਸਕਦਾ Teddy

London: 3-year-old child speaks 7 languages

ਲੰਡਨ- 3 ਸਾਲ ਦੀ ਉਮਰ ਵਿਚ 7 ਭਾਸ਼ਾਵਾਂ ਬੋਲਣ ਵਾਲਾ ਬੱਚਾ ਬ੍ਰਿਟੇਨ ਦੀ ਮੇਨਸਾ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਬਣ ਗਿਆ ਹੈ। ਮੇਨਸਾ ਇਲੀਡ ਬੁੱਧੀਜੀਵੀਆਂ ਦਾ ਸੰਗਠਨ ਹੈ। ਟੇਡੀ ਹੋਵਸ ਇਸ ਦਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਬਣ ਗਿਆ ਹੈ। ਉਸ ਦੀ ਉਮਰ ਸਿਰਫ 3 ਸਾਲ 9 ਮਹੀਨੇ ਹੈ। ਸਮਰਸੇਟ ਦੇ ਪੋਰਟੀਸ਼ੈੱਡ ਦਾ ਰਹਿਣ ਵਾਲਾ ਇਹ ਬੱਚਾ ਆਪਣੀ ਮਾਂ ਬੋਲੀ ਤੋਂ ਇਲਾਵਾ 6 ਹੋਰ ਭਾਸ਼ਾਵਾਂ ਦੀ 100 ਤੱਕ ਗਿਣਤੀ ਨੂੰ ਵੀ ਸੁਣਾ ਅਤੇ ਪਛਾਣ ਸਕਦਾ ਹੈ। ਇਨ੍ਹਾਂ ਭਾਸ਼ਾਵਾਂ ਵਿਚ ਮੰਦਾਰਿਨ, ਵੇਲਸ, ਫਰੈਂਚ, ਸਪੇਨਿਸ਼ ਅਤੇ ਜਰਮਨ ਵੀ ਸ਼ਾਮਲ ਹਨ।

ਟੇਡੀ ਨੇ 2 ਸਾਲ ਦੀ ਉਮਰ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਹ ਹੁਣ ਹੈਰੀ ਪੋਟਰ ਦੀਆਂ ਕਿਤਾਬਾਂ ਵੀ ਖੁਦ ਪੜ੍ਹ ਲੈਂਦਾ ਹੈ। ਖਾਲੀ ਸਮੇਂ ਵਿਚ ਉਹ ਸ਼ਬਦ ਦੀ ਤਲਾਸ਼ ਕਰ ਕੇ ਉਨ੍ਹਾਂ ਨੂੰ ਸਿੱਖਦਾ ਹੈ। ਆਈਕਿਊ ਟੈਸਟ ਕਰਾਇਆ ਤਾਂ ਇਹ 160 ਵਿਚੋਂ 139 ਨੰਬਰ ’ਤੇ ਰਿਹਾ। ਉਸਦੇ ਮਾਤਾ ਬੇਥ ਹੋਬਸ ਅਤੇ ਪਿਤਾ ਵਿਲ ਹੈਰਾਨ ਰਹਿ ਗਏ। ਉਨ੍ਹਾਂ ਨੂੰ ਉਮੀਦ ਨਹੀਂ ਕਿ ਉਨ੍ਹਾਂ ਦਾ ਬੇਟਾ ਇੰਨਾ ਤੇਜ਼ ਹੈ।

ਇਹ ਖ਼ਬਰ ਵੀ ਪੜ੍ਹੋ: ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਬੰਬ ਦੀ ਖ਼ਬਰ! ਮੌਕੇ 'ਤੇ ਪਹੁੰਚੀ ਭਾਰੀ ਪੁਲਿਸ ਫੋਰਸ