ਵਰਕ ਵੀਜ਼ੇ 'ਤੇ ਨਿਊਜ਼ੀਲੈਂਡ ਗਏ ਦੋ ਭਾਰਤੀ ਨੌਜਵਾਨਾਂ ਦੀ ਨਦੀ ਵਿਚ ਡੁੱਬਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਦੀ 'ਚ ਤੈਰਾਕੀ ਕਰਨ ਗਏ ਸਨ ਦੋਵੇਂ ਮ੍ਰਿਤਕ ਨੌਜਵਾਨ

photo

 

ਵੈਲਿੰਗਟਨ: ਵਿਦੇਸ਼ਾਂ ਵਿਚ ਹਰ ਰੋਜ਼ ਭਾਰਤੀਆਂ ਦੀਆਂ ਮੌਤ ਦੀਆਂ ਖਬਰਾਂ ਸੁਣਨ ਨੂੰ  ਮਿਲਦੀਆਂ ਹਨ। ਅਜਿਹੀ ਹੀ ਮੰਦਭਾਗੀ ਖਬਰ ਨਿਊਜ਼ੀਲੈਂਡ ਤੋਂ ਸਾਹਮਣੇ ਆਈ ਹੈ। ਇੱਥੇ ਆਕਲੈਂਡ ਦੇ ਪੱਛਮ ਵਿੱਚ ਸਥਿਤ ਪੀਹਾ ਬੀਚ ਦੇ ਸਭ ਤੋਂ ਖਤਰਨਾਕ ਸਥਾਨਾਂ ਵਿੱਚੋਂ ਇੱਕ ਵਿੱਚ ਤੈਰਾਕੀ ਕਰਨ ਦੀ ਕੋਸ਼ਿਸ਼ ਵਿੱਚ ਦੋ ਭਾਰਤੀ ਵਿਅਕਤੀਆਂ ਦੀ ਜਾਨ ਚਲੀ ਗਈ ।  ਮ੍ਰਿਤਕਾਂ ਦੀ ਪਹਿਚਾਣ ਸੌਰੀਨ ਨਯਨਕੁਮਾਰ ਪਟੇਲ (28) ਅਤੇ ਅੰਸ਼ੁਲ ਸ਼ਾਹ (31) ਵਜੋਂ ਹੋਈ ਹੈ। 

 ਪੜ੍ਹੋ ਪੂਰੀ ਖਬਰ: 18 ਲੋਕਾਂ ਨਾਲ ਭਰੀ ਬੱਸ 20 ਫੁੱਟ ਡੂੰਘੀ ਖੱਡ ਵਿਚ ਡਿੱਗੀ

ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਪਿਛਲੇ ਸਾਲ ਅਹਿਮਦਾਬਾਦ ਤੋਂ ਵਰਕ ਵੀਜ਼ੇ 'ਤੇ ਆਏ ਸਨ। ਦੋਵੇਂ ਮ੍ਰਿਤਕ  ਤੈਰਾਕੀ ਨਾ ਆਉਣ ਦੇ ਬਾਵਜੂਦ ਨਦੀ ਵਿਚ ਤੈਰਾਕੀ ਕਰਨ ਲਈ ਉਤਰੇ ਤੇ ਡੁੱਬ ਗਏ। ਡੁੱਬਣ ਕਾਰਨ ਉਹਨਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਪਿਛਲੇ ਹਫ਼ਤੇ ਵਾਪਰੀ। 
ਪਟੇਲ ਇੱਕ ਇਲੈਕਟ੍ਰੀਕਲ ਇੰਜੀਨੀਅਰ ਸੀ, ਜਦੋਂ ਕਿ ਸ਼ਾਹ ਇੱਕ ਗੈਸ ਸਟੇਸ਼ਨ 'ਤੇ ਕੈਸ਼ੀਅਰ ਵਜੋਂ ਕੰਮ ਕਰਦਾ ਸੀ ਦੋਵੇਂ ਰੂਮਮੇਟ ਸਨ।