Sheikh Hasina News: ਬੰਗਲਾਦੇਸ਼ ਸਰਕਾਰ ਦਾ ਭਾਰਤ ਵਿਰੁਧ ਵੱਡਾ ਐਲਾਨ ; ਸ਼ੇਖ ਹਸੀਨਾ ਦੀ ਵਾਪਸੀ ਲਈ ਅੰਤਰਰਾਸ਼ਟਰੀ ਦਖ਼ਲ ਦੀ ਕਰੇਗੀ ਮੰਗ

ਏਜੰਸੀ

ਖ਼ਬਰਾਂ, ਕੌਮਾਂਤਰੀ

Sheikh Hasina News: ਯੂਨੁਸ ਸਰਕਾਰ ਨੇ ਹਿੰਦੂਆਂ ’ਤੇ ਹੋ ਰਹੇ ਅਤਿਆਚਾਰ ਤੋਂ ਕੀਤਾ ਇਨਕਾਰ 

Bangladesh government will seek international intervention for Sheikh Hasina's return

 

Sheikh Hasina News: ਬੰਗਲਾਦੇਸ਼ ਵਿਚ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਭਾਰਤ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਦੀ ਧਮਕੀ ਦਿਤੀ ਹੈ। ਬੰਗਲਾਦੇਸ਼ ਨੇ ਕਿਹਾ ਹੈ ਕਿ ਉਹ ਹੁਣ ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਲਈ ਅੰਤਰਰਾਸ਼ਟਰੀ ਦਖ਼ਲ ਦੀ ਮੰਗ ਕਰੇਗੀ। ਇਸ ਤੋਂ ਇਲਾਵਾ ਯੂਨੁਸ ਸਰਕਾਰ ਨੇ ਬੇਸ਼ਰਮੀ ਦਿਖਾਉਂਦੇ ਹੋਏ ਬੰਗਲਾਦੇਸ਼ ’ਚ ਹਿੰਦੂਆਂ ’ਤੇ ਅਤਿਆਚਾਰ ਦੀ ਖ਼ਬਰਾਂ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਬੰਗਲਦਾ ਦੇਸ਼ ਨੇ ਭਾਰਤ ’ਤੇ ‘ਗ਼ਲਤ ਸੂਚਨਾਂ’ ਫੈਲਾਉਣ ਦਾ ਦੋਸ਼ ਲਾਇਆ ਹੈ। ਮੀਡੀਆ ਨੂੰ ਸੰਬੋਧਤ ਕਰਦੇ ਹੋਏ, ਕਾਨੂੰਨੀ ਸਲਾਹਕਾਰ ਆਸਿਫ਼ ਨਜ਼ਰੁਲ ਨੇ ਕਿਹਾ ਕਿ ਜੇਕਰ ਨਵੀਂ ਦਿੱਲੀ ਹਸੀਨਾ ਦੀ ਹਵਾਲਗੀ ਤੋਂ ਇਨਕਾਰ ਕਰਦੀ ਹੈ, ਤਾਂ ਇਹ ਦੋਵਾਂ ਦੇਸ਼ਾਂ ਦਰਮਿਆਨ ਹਵਾਲਗੀ ਸੰਧੀ ਦੀ ਉਲੰਘਣਾ ਹੋਵੇਗੀ।

ਜ਼ਿਕਰਯੋਗ ਹੈ ਕਿ 77 ਸਾਲਾ ਸ਼ੇਖ ਹਸੀਨਾ 5 ਅਗੱਸਤ ਤੋਂ ਭਾਰਤ ਵਿਚ ਹਨ। ਉਸ ਦੀ ਅਵਾਮੀ ਲੀਗ ਸਰਕਾਰ, ਜੋ 16 ਸਾਲਾਂ ਤੋਂ ਸੱਤਾ ਵਿਚ ਸੀ, ਹਿੰਸਕ ਵਿਦਿਆਰਥੀ ਪ੍ਰਦਰਸ਼ਨਾਂ ਤੋਂ ਬਾਅਦ ਡਿੱਗ ਗਈ ਸੀ, ਜਿਸ ਤੋਂ ਬਾਅਦ ਉਹ ਢਾਕਾ ਛੱਡ ਕੇ ਭਾਰਤ ਆ ਗਈ। ਭਾਰਤ ਸਰਕਾਰ ਨੇ ਉਸ ਨੂੰ ਸ਼ਰਣ ਦਿਤੀ ਹੋਈ ਹੈ। ਸ਼ੇਖ ਹਸੀਨਾ ਦੇ ਢਾਕਾ ਛੱਡਣ ਤੋਂ ਬਾਅਦ, ਉਸ ਵਿਰੁਧ ਕਈ ਕੇਸ ਦਰਜ ਕੀਤੇ ਗਏ ਹਨ।

ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ (ਆਈਸੀਟੀ) ਨੇ ਹਸੀਨਾ ਅਤੇ ਉਸ ਦੇ ਕੈਬਨਿਟ ਮੰਤਰੀਆਂ ਅਤੇ ਸਾਬਕਾ ਅਧਿਕਾਰੀਆਂ ਵਿਰੁਧ ਮਾਨਵਤਾ ਅਤੇ ਨਸਲਕੁਸ਼ੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਪਿਛਲੇ ਸਾਲ ਢਾਕਾ ਨੇ ਨਵੀਂ ਦਿੱਲੀ ਨੂੰ ਇਕ ਡਿਪਲੋਮੈਟਿਕ ਨੋਟ ਭੇਜ ਕੇ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਸੀ।

ਬੰਗਲਾਦੇਸ਼ ਦੇ ਕਾਨੂੰਨ ਸਲਾਹਕਾਰ ਆਸਿਫ਼ ਨਜ਼ਰੁਲ ਨੇ ਕਿਹਾ, ‘ਅਸੀਂ ਹਵਾਲਗੀ ਲਈ ਪੱਤਰ ਲਿਖਿਆ ਹੈ। ਜੇਕਰ ਭਾਰਤ ਸ਼ੇਖ ਹਸੀਨਾ ਦੀ ਹਵਾਲਗੀ ਨਹੀਂ ਕਰਦਾ ਤਾਂ ਇਹ ਬੰਗਲਾਦੇਸ਼ ਅਤੇ ਭਾਰਤ ਦਰਮਿਆਨ ਹਵਾਲਗੀ ਸੰਧੀ ਦੀ ਸਪੱਸ਼ਟ ਉਲੰਘਣਾ ਹੋਵੇਗੀ। ਨਜ਼ਰੁਲ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਵੀ ਕੋਸ਼ਿਸ਼ ਕਰ ਰਿਹਾ ਹੈ ਅਤੇ ਪਹਿਲਾਂ ਹੀ ਰੈੱਡ ਅਲਰਟ ਜਾਰੀ ਕਰ ਦਿਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, ‘ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਸ਼ੇਖ ਹਸੀਨਾ ਨੂੰ ਵਾਪਸ ਲਿਆਉਣ ਲਈ ਸਾਰੇ ਯਤਨ ਜਾਰੀ ਰੱਖੇਗੀ। ਜੇਕਰ ਲੋੜ ਪਈ ਤਾਂ ਅੰਤਰਰਾਸ਼ਟਰੀ ਸਹਿਯੋਗ ਮੰਗਿਆ ਜਾਵੇਗਾ।