ਪੰਜਾਬੀ ਮੂਲ ਦੀ ਸਾਂਸਦ ਰੂਬੀ ਢੱਲਾ ਨੇ ਕੈਨੇਡਾ ਦੀ PM ਬਣਨ ਦੀ ਕੀਤੀ ਦਾਅਵੇਦਾਰੀ, ਜਾਣੋ ਕੌਣ ਹੈ ਢੱਲਾ
ਭਾਰਤੀ ਮੂਲ ਦੀ ਪਹਿਲੀ ਮਹਿਲਾ ਐਮੀਪੀ
ਕੈਨੇਡਾ: ਕੈਨੇਡਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਰਾਜਨੀਤਿਕ ਸੰਕਟ ਤੋਂ ਬਾਅਦ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਮੂਲ ਦੇ ਚੰਦਰ ਆਰੀਆ ਤੋਂ ਬਾਅਦ ਹੁਣ ਇੱਕ ਹੋਰ ਭਾਰਤੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਸਾਬਕਾ ਇੰਡੋ-ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ ਨੇ ਐਲਾਨ ਕੀਤਾ ਹੈ ਕਿ ਉਹ ਸੱਤਾਧਾਰੀ ਲਿਬਰਲ ਪਾਰਟੀ ਦੀ ਅਗਵਾਈ ਸੰਭਾਲਣ ਲਈ ਚੋਣ ਲੜੇਗੀ। ਬੁੱਧਵਾਰ ਨੂੰ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਆਖਰੀ ਪਲਾਂ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਭਾਰਤੀ ਮੂਲ ਦੀ ਪਹਿਲੀ ਮਹਿਲਾ ਐਮੀਪੀ
ਰੂਬੀ ਢੱਲਾ ਨੂੰ ਪੰਜਾਬੀ ਮੂਲ ਦੀ ਨੀਨਾ ਗਰੇਵਾਲ ਸਮੇਤ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ ਐਮਪੀ ਹੋਣ ਦਾ ਮਾਣ ਹਾਸਿਲ ਹੈ I ਰੂਬੀ ਢੱਲਾ ਅਤੇ ਨੀਨਾ ਗਰੇਵਾਲ ਦੋਵੇਂ 2004 ਵਿੱਚ ਐਮਪੀ ਬਣੇ I ਰੂਬੀ ਲਿਬਰਲ ਪਾਰਟੀ ਦੀ ਟਿਕਟ ਤੋਂ ਬਰੈਂਪਟਨ - ਸਪਰਿੰਗਡੇਲ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਸੈਮ ਹੁੰਦਲ ਨੂੰ ਹਰਾ ਐਮਪੀ ਬਣੇ I ਕੰਜ਼ਰਵੇਟਿਵ ਐਮਪੀ , ਨੀਨਾ ਗਰੇਵਾਲ ਨੇ ਬ੍ਰਿਟਿਸ਼ ਕੋਲੰਬੀਆ ਤੋਂ ਚੋਣ ਜਿੱਤੀ ਸੀ ।
ਢੱਲਾ ਨੇ 2004 ਤੋਂ 2011 ਤੱਕ ਬਰੈਂਪਟਨ - ਸਪਰਿੰਗਡੇਲ ਰਾਈਡਿੰਗ ਦੀ ਨੁਮਾਇੰਦਗੀ ਕੀਤੀ I 2011 ਦੀਆਂ ਚੋਣਾਂ ਦੌਰਾਨ ਰੂਬੀ , ਕੰਜ਼ਰਵੇਟਿਵ ਉਮੀਦਵਾਰ ਪਰਮ ਗਿੱਲ ਤੋਂ ਹਾਰ ਗਏ ਸਨ I 2014 ਦੌਰਾਨ ਰੂਬੀ ਨੇ ਸਿਆਸਤ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਸੀ ।
ਮੈਨੀਟੋਬਾ ਦੇ ਵਿਨੀਪੈਗ 'ਚ ਜੰਮੀ ਢੱਲਾ ਨੇ 10 ਸਾਲ ਦੀ ਉੱਮਰ ਵਿੱਚ 1984 ਦੌਰਾਨ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੀਆਂ ਖ਼ਬਰਾਂ ਦੇਖ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਕ ਚਿੱਠੀ ਲਿਖੀ ਸੀ , ਜਿਸਦੇ ਜਵਾਬ ਵਿੱਚ ਗਾਂਧੀ ਨੇ ਢੱਲਾ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ I ਢੱਲਾ ਮੁਤਾਬਿਕ ਇਥੋਂ ਉਸਦੀ ਸਿਆਸਤ ਵਿੱਚ ਦਿਲਚਸਪੀ ਸ਼ੁਰੂ ਹੋਈ I12 ਸਾਲ ਦੀ ਉਮਰ ਵਿੱਚ ਰੂਬੀ ਨੇ ਵਿਨੀਪੈਗ ਤੋਂ ਲਿਬਰਲ ਐਮਪੀ ਡੇਵਿਡ ਵਾਕਰ ਦੀ ਚੋਣ ਮੁਹਿੰਮ ਵਿੱਚ ਵਲੰਟੀਅਰ ਵੀ ਕੀਤਾ ਸੀ ।