ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਤੋੜਿਆ ਨਾਤਾ, ਅਮਰੀਕਾ 130 ਲੱਖ ਡਾਲਰ ਦਾ ਦੇਣਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਕਦਮ ਅਮਰੀਕੀ ਫਾਰਮਾਸਿਊਟੀਕਲ ਉਦਯੋਗ ਅਤੇ ਵਿਸ਼ਵ ਸਿਹਤ ਸੁਰੱਖਿਆ ਲਈ ਗੰਭੀਰ ਆਰਥਕ ਅਤੇ ਰਣਨੀਤਕ ਸਵਾਲ ਖੜ੍ਹੇ ਕਰਦਾ ਹੈ।

America severed ties with the World Health Organization,

ਵਾਸ਼ਿੰਗਟਨ: ਅਮਰੀਕਾ ਵਿਸ਼ਵ ਸਿਹਤ ਸੰਗਠਨ ਤੋਂ ਵੱਖ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 78 ਸਾਲ ਪੁਰਾਣੀ ਸਾਂਝੇਦਾਰੀ ਦੇ ਅੰਤ ਦਾ ਐਲਾਨ ਕਰਨ ਤੋਂ ਠੀਕ ਇਕ ਸਾਲ ਬਾਅਦ ਹੁਣ ਇਸ ਫ਼ੈਸਲੇ ਨੂੰ ਅੰਤਿਮ ਰੂਪ ਦਿਤਾ ਗਿਆ ਹੈ। ਇਹ ਕਦਮ ਅਮਰੀਕੀ ਫਾਰਮਾਸਿਊਟੀਕਲ ਉਦਯੋਗ ਅਤੇ ਵਿਸ਼ਵ ਸਿਹਤ ਸੁਰੱਖਿਆ ਲਈ ਗੰਭੀਰ ਆਰਥਕ ਅਤੇ ਰਣਨੀਤਕ ਸਵਾਲ ਖੜ੍ਹੇ ਕਰਦਾ ਹੈ।

ਜਿਨੇਵਾ ਸਥਿਤ ਏਜੰਸੀ ਅਨੁਸਾਰ ਅਮਰੀਕਾ ਸੰਗਠਨ ਦਾ 130 ਲੱਖ ਡਾਲਰ ਤੋਂ ਵੱਧ ਦਾ ਦੇਣਦਾਰ ਹੈ। ਦਸਤਾਵੇਜ਼ ਦਰਸਾਉਂਦੇ ਹਨ ਕਿ ਅਮਰੀਕਾ ਨੇ 2024 ਅਤੇ 2025 ਲਈ ਅਪਣੀ ਮੈਂਬਰਸ਼ਿਪ ਫੀਸ ਦਾ ਭੁਗਤਾਨ ਨਹੀਂ ਕੀਤਾ ਹੈ, ਜਿਸ ਨਾਲ ਕੁੱਲ ਬਕਾਇਆ ਰਕਮ 133 ਲੱਖ ਡਾਲਰ ਤੋਂ ਵੱਧ ਹੋ ਗਈ ਹੈ।

ਨਿਯਮਾਂ ਅਨੁਸਾਰ ਇਕ ਸਾਲ ਦਾ ਨੋਟਿਸ ਅਤੇ ਵਾਪਸ ਲੈਣ ਤੋਂ ਪਹਿਲਾਂ ਵਿੱਤੀ ਜ਼ਿੰਮੇਵਾਰੀਆਂ ਦੀ ਪੂਰਤੀ ਦੀ ਲੋੜ ਹੁੰਦੀ ਹੈ, ਪਰ ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਮੈਂਬਰ ਵਜੋਂ ਵਾਪਸ ਲੈਣ ਤੋਂ ਪਹਿਲਾਂ ਭੁਗਤਾਨ ਕਰਨ ਲਈ ਮਜਬੂਰ ਨਹੀਂ ਹੈ।