ਸ਼ੱਕੀ ਜਿਹਾਦੀਆਂ ਦੇ ਹਮਲੇ 'ਚ 4 ਲੋਕਾਂ ਦੀ ਮੌਤ, 7 ਲਾਪਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਖਣੀ-ਪੂਰਬੀ ਨਾਈਜਰ 'ਚ ਬੋਕੋ ਹਰਾਮ ਦੇ ਸ਼ੱਕੀ ਅਤਿਵਾਦੀਆਂ ਦੇ ਹਮਲੇ 'ਚ ਸ਼ੁਕਰਵਾਰ ਨੂੰ 4 ਲੋਕ ਮਾਰੇ ਗਏ, ਉੱਥੇ ਹੀ 7 ਲੋਕ ਲਾਪਤਾ ਹੋ ਗਏ........

4 killed, 7 missing in suspected Jihadist Attack

ਨਿਆਮੇ : ਦਖਣੀ-ਪੂਰਬੀ ਨਾਈਜਰ 'ਚ ਬੋਕੋ ਹਰਾਮ ਦੇ ਸ਼ੱਕੀ ਅਤਿਵਾਦੀਆਂ ਦੇ ਹਮਲੇ 'ਚ ਸ਼ੁਕਰਵਾਰ ਨੂੰ 4 ਲੋਕ ਮਾਰੇ ਗਏ, ਉੱਥੇ ਹੀ 7 ਲੋਕ ਲਾਪਤਾ ਹੋ ਗਏ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਉੱਤਰੀ-ਪੂਰਬੀ ਨਾਈਜੀਰੀਆ ਦੀ ਸਰਹੱਦ ਨਾਲ ਲੱਗਦੇ ਦਿਫਾ ਖੇਤਰ ਦੇ ਇਕ ਪ੍ਰਤੀਨਿਧੀ ਨੇ ਦਸਿਆ ਕਿ ਮਾਰੇ ਗਏ ਲੋਕਾਂ 'ਚੋਂ ਦੋ ਵਿਅਕਤੀ ਨਾਈਜਰ ਤੋਂ ਅਤੇ ਦੋ ਨਾਈਜੀਰੀਆ ਤੋਂ ਸਨ। ਉਨ੍ਹਾਂ ਨੇ ਦਸਿਆ ਕਿ ਬੋਸੋ ਪਿੰਡ ਕੋਲ ਗਾਰਿਨ-ਅਮਾਦੋਊ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ

ਇਸ ਹਮਲੇ ਦੇ ਬਾਅਦ ਦੋ ਬੱਚਿਆਂ ਸਮੇਤ 7 ਲੋਕ ਲਾਪਤਾ ਹੋ ਗਏ ਹਨ, ਉੱਥੇ ਹੀ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲੇਕ ਚਾਡ ਦੇ ਨੇੜੇ ਸਥਿਤ ਬੋਸੋ ਪਿੰਡ 'ਚ ਫ਼ਰਵਰੀ 2015 ਮਗਰੋਂ ਕਈ ਵਾਰ ਹਮਲੇ ਹੋਏ ਹਨ ਅਤੇ ਉੱਥੇ ਬੋਕੋ ਹਰਾਮ ਦੇ ਅਤਿਵਾਦੀ ਕਿਰਿਆਸ਼ੀਲ ਹਨ। ਇਸ ਨਾਲ ਪਹਿਲਾਂ ਐਤਵਾਰ ਨੂੰ ਬੋਸੋ ਦਾ ਇਕ ਨਿਵਾਸੀ ਆਤਮਘਾਤੀ ਹਮਲੇ 'ਚ ਮਾਰਿਆ ਗਿਆ ਸੀ। ਇਸ ਹਮਲੇ ਲਈ ਬੋਕੋ ਹਰਾਮ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। (ਪੀਟੀਆਈ)