ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦੇ ਪ੍ਰੀਖਣ ਨੂੰ ਮਿਲੀ ਨਾਸਾ ਦੀ ਹਰੀ ਝੰਡੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦਾ ਪ੍ਰੀਖਣ ਕਰਨ ਦੀ ਹਰੀ ਝੰਡੀ ਦੇ ਦਿਤੀ ਹੈ.........

NASA

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਪੇਸਐਕਸ ਨੂੰ ਇਕ ਨਵੇਂ ਕਰੂ ਕੈਪਸੂਲ ਦਾ ਪ੍ਰੀਖਣ ਕਰਨ ਦੀ ਹਰੀ ਝੰਡੀ ਦੇ ਦਿਤੀ ਹੈ। ਇਸ ਦੇ ਤਹਿਤ ਪਹਿਲੇ ਇਕ ਮਨੁੱਖ ਰਹਿਤ ਜਹਾਜ਼ ਨੂੰ ਇਕ ਆਦਮ ਕੱਦ ਪੁਤਲੇ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਿਆ ਜਾਏਗਾ। ਨਾਸਾ ਦੀ ਇਸ ਮੁਹਿੰਮ ਦੇ ਸਹਾਇਕ ਪ੍ਰਸ਼ਾਸਕ ਵਿਲੀਅਮ ਗਰਸਟਟੇਨਮੇਅਰ ਨੇ ਕਿਹਾ ਕਿ ਅਸੀਂ ਲਾਂਚਿੰਗ ਅਤੇ ਡਾਕਿੰਗ 'ਤੇ ਅੱਗੇ ਵੱਧਣ ਜਾ ਰਹੇ ਹਨ। ਅਮਰੀਕੀ ਨਿੱਜੀ ਕੰਪਨੀ ਸਪੇਸਐਕਸ ਦਾ ਇਕ ਫਾਲਕਨ 9 ਰਾਕਟ ਦੋ ਮਾਰਚ ਨੂੰ ਲਾਂਚ ਹੋਣਾ ਹੈ।

ਇਸ ਰਾਹੀਂ ਕਰੂ ਡ੍ਰੈਗਨ ਪ੍ਰੀਖਣ ਕੈਪਸੂਲ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਤੱਕ ਭੇਜਿਆ ਜਾਏਗਾ। ਨਾਸਾ ਨੇ ਅਮਰੀਕੀ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਲੈ ਜਾਣ ਲਈ 2014 'ਚ ਸਪੇਸਐਕਸ ਅਤੇ ਬੋਈਂਗ ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਗ ਪਹਿਲੀ ਵਾਰ ਹੋਵੇਗਾ ਜਦੋਂ ਨਾਸਾ ਕਿਸੇ ਨਿੱਜੀ ਖੇਤਰ ਦੀ ਕੰਪਨੀ ਨੂੰ ਅਪਣੇ ਪੁਲਾੜ ਯਾਤਰੀਆਂ ਨੂੰ ਪੁਲਾੜ 'ਚ ਲੈ ਜਾਣ ਦੇਵੇਗੀ। ਨਾਸਾ ਨੇ ਅਪਣਾ ਪੁਲਾੜੀ ਸ਼ਟਲ ਪ੍ਰੋਗਰਾਮ 2011 'ਚ ਖ਼ਤਮ ਕਰ ਦਿਤਾ ਸੀ। (ਪੀਟੀਆਈ)