ਪਾਕਿ ਸਰਕਾਰ ਜੈਸ਼-ਏ-ਮੁਹੰਮਦ ਸੰਗਠਨ ਦੇ ਹੈਡਕੁਆਰਟਰ ਸਮੇਤ ਦੋ ਟਿਕਾਣਿਆਂ ਨੂੰ ਲਿਆ ਅਪਣੇ ਕਬਜ਼ੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਸਰਕਾਰ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹੈਡਕੁਆਰਟਰ ਸਮੇਤ ਦੋ ਟਿਕਾਣਿਆਂ 'ਤੇ ਕਬਜ਼ਾ ਕਰ ਲਿਆ ਹੈ......

Pakistan Government

ਇਸਲਾਮਾਬਾਦ  : ਪਾਕਿਸਤਾਨ ਦੀ ਸਰਕਾਰ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਹੈਡਕੁਆਰਟਰ ਸਮੇਤ ਦੋ ਟਿਕਾਣਿਆਂ 'ਤੇ ਕਬਜ਼ਾ ਕਰ ਲਿਆ ਹੈ। ਪੰਜਾਬ ਸਰਕਾਰ ਨੇ ਬਹਾਵਲਪੁਰ ਸਥਿਤ ਜੈਸ਼ ਦੇ ਟਿਕਾਣੇ ਨੂੰ ਅਪਣੇ ਕਬਜ਼ੇ ਵਿਚ ਲਿਆ ਹੈ। ਇਨ੍ਹਾਂ ਦੋ ਟਿਕਾਣਿਆਂ ਵਿਚੋਂ ਇੱਕ ਮਦਰਸੇ ਮਦਰਸਾਤੁਲ ਸਾਬਿਰ ਦਾ ਕੈਂਪ, ਜਿਸ ਨੂੰ ਜੈਸ਼ ਦਾ ਹੈਡਕੁਆਰਟਰ ਦੱਸਿਆ ਗਿਆ ਹੈ ਅਤੇ ਜਾਮਾ ਮਸਜਿਕ ਸੁਬਹਾਨਾਲਾਹ ਸ਼ਾਮਲ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਾਲ ਹੀ ਵਿਚ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਇਸ ਜਥੇਬੰਦੀ ਦਾ ਮੁਖੀ ਮਸੂਦ ਅਜ਼ਹਰ ਹੈ। ਕਸ਼ਮੀਰ ਦੇ ਪੁਲਵਾਮਾ ਵਿਚ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਵੀ ਇਸੇ ਸੰਗਠਨ ਨੇ ਲਈ ਹੈ। ਇਸ ਹਮਲੇ ਵਿਚ ਸੀਆਰਪੀਐਫ ਦੇ 44 ਜਵਾਨਾਂ ਦੀ ਜਾਨ ਗਈ ਸੀ। ਇਹ ਹਮਲਾ ਸੀਆਰਪੀਐਫ ਕਾਫ਼ਲੇ 'ਤ ਇੱਕ ਫਿਦਾਈਨ ਹਮਲਾਵਰ ਨੇ ਕੀਤਾ ਸੀ। ਮਸੂਦ ਅਜ਼ਹਰ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਹ ਅਪਣੇ ਅਤਿਵਾਦੀ ਸੰਗਠਨ ਨੂੰ ਪਾਕਿਸਤਾਨ ਤੋਂ ਹੀ ਚਲਾਉਂਦਾ ਰਿਹਾ ਹੈ। ਭਾਰਤ ਕਾਫੀ ਸਮੇਂ ਤੋਂ ਸੰਯੁਕਤ ਰਾਸ਼ਟਰ ਪਾਬੰਦੀਆਂ ਦੇ ਤਹਿਤ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਸੂਚੀ ਵਿਚ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।

ਦੱਸ ਦੇਈਏ ਕਿ ਅਜ਼ਹਰ ਕਈ ਸਾਲ ਤੱਕ ਭਾਰਤ ਦੀ ਜੇਲ੍ਹ ਵਿਚ ਬੰਦ ਰਹਿ ਚੁੱਕਾ ਹੈ। 1999 ਵਿਚ ਅਤਿਵਾਦੀਆਂ ਨੇ 178 ਯਾਤਰੀਆਂ ਦੇ ਨਾਲ ਜਹਾਜ਼ ਨੂੰ ਨੇਪਾਲ ਤੋਂ ਹਾਈਜੈਕ ਕਰ ਲਿਆ ਸੀ। ਇਸ ਜਹਾਜ਼ ਦੇ ਬਦਲੇ ਭਾਰਤ ਸਰਕਾਰ ਨੂੰ ਮਸੂਦ ਅਜ਼ਹਰ, ਮੁਸਤਾਕ ਅਹਿਮਦ ਜਰਗਰ ਅਤੇ ਅਹਿਮਦ ਉਮਰ ਸਈਦ ਸ਼ੇਖ ਨੂੰ ਰਿਹਾਅ ਕਰਨਾ ਪਿਆ ਸੀ। ਰਿਹਾਈ ਤੋਂ ਬਾਅਦ ਬੀਤੇ ਦੋ ਦਹਾਕੇ ਤੋਂ ਅਜ਼ਹਰ ਭਾਰਤ ਵਿਚ ਅਤਿਵਾਦੀ ਫੈਲਾਉਂਦਾ ਰਿਹਾ ਹੈ। ਭਾਰਤ ਵਿਚ ਬੀਤੇ ਸਾਲਾਂ ਵਿਚ ਹੋਏ ਕਈ ਅਤਿਵਾਦੀ ਹਮਲਿਆਂ ਦੇ ਪਿੱਛੇ ਉਸ ਨੂੰ ਹੀ ਮੰਨਿਆ ਜਾਂਦਾ ਹੈ।          (ਏਜੰਸੀ)