Sikh woman converts to Islam: ਜਰਮਨੀ ਨਾਲ ਸਬੰਧਤ ਭਾਰਤੀ ਮੂਲ ਦੀ ਸਿੱਖ ਔਰਤ ਨੇ ਪਾਕਿਸਤਾਨੀ ਨਾਲ ਕੀਤਾ ਨਿਕਾਹ
ਲੁਧਿਆਣਾ ਨਾਲ ਸਬੰਧ ਰੱਖਣ ਵਾਲੀ ਜਸਪ੍ਰੀਤ ਕੌਰ ਨੇ ਕਬੂਲਿਆ ਇਸਲਾਮ;ਹੁਣ ਜ਼ੈਨਬ ਰੱਖਿਆ ਨਵਾਂ ਨਾਮ
Sikh woman converts to Islam: ਜਰਮਨੀ ਨਾਲ ਸਬੰਧਤ ਭਾਰਤੀ ਮੂਲ ਦੀ ਇਕ ਸਿੱਖ ਔਰਤ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ’ਚ ਦਿਤੀ ਗਈ।
ਅਖ਼ਬਾਰ ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਇਕ ਖ਼ਬਰ ਮੁਤਾਬਕ ਜਸਪ੍ਰੀਤ ਕੌਰ, ਜਿਸ ਦਾ ਨਾਂ ਹੁਣ ਜ਼ੈਨਬ ਹੋ ਗਿਆ ਹੈ, ਨੇ ਅਲੀ ਅਰਸਲਾਨ ਨਾਲ ਵਿਆਹ ਕਰਵਾਇਆ ਹੈ। ਇਸ ਗੱਲ ਦੀ ਪੁਸ਼ਟੀ ਜਾਮੀਆ ਹਨਫ਼ੀਆ, ਸਿਆਲਕੋਟ ਵਲੋਂ ਜਾਰੀ ਇਸਲਾਮ ਕਬੂਲਣ ਦੇ ਸਰਟੀਫ਼ਿਕੇਟ ਤੋਂ ਹੁੰਦੀ ਹੈ।
ਜਸਪ੍ਰੀਤ ਕੌਰ ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਵਿਆਹ ਤੋਂ ਪਹਿਲਾਂ ਉਸ ਨੇ ਜਾਮੀਆ ਹਨਫ਼ੀਆ ਸਿਆਲਕੋਟ ਵਿਖੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਇੱਥੇ ਉਸ ਦਾ ਨਵਾਂ ਨਾਂ ਰਖਿਆ ਗਿਆ। ਖ਼ਬਰਾਂ ਮੁਤਾਬਕ ਵਿਦੇਸ਼ ‘ਚ ਰਹਿੰਦੇ ਹੋਏ ਦੋਹਾਂ ਦੀ ਜਾਣ-ਪਛਾਣ ਹੋਈ ਤਾਂ ਅਰਸਲਾਨ ਨੇ ਉਸ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿਤਾ ਅਤੇ ਉਥੇ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ। ਜਸਪ੍ਰੀਤ ਕੌਰ 16 ਜਨਵਰੀ ਨੂੰ ਧਾਰਮਿਕ ਯਾਤਰਾ ‘ਤੇ ਪਾਕਿਸਤਾਨ ਗਈ ਸੀ ਅਤੇ ਇਸੇ ਦੌਰਾਨ ਦੋਹਾਂ ਦਾ ਵਿਆਹ ਹੋ ਗਿਆ। ਉਸ ਕੋ ਕੋਲ ਭਾਰਤੀ ਪਾਸਪੋਰਟ ਵੀ ਹੈ ਤੇ ਉਸ ਨੂੰ 15 ਅਪ੍ਰੈਲ ਤਕ ਸਿੰਗਲ ਐਂਟਰੀ ਵੀਜ਼ਾ ਦਿਤਾ ਗਿਆ ਸੀ।
(For more Punjabi news apart from Indian-origin Sikh woman from Germany converts to Islam, marries Pak man , stay tuned to Rozana Spokesman)