US News: ਕੈਲੀਫੋਰਨੀਆ ਵਿਚ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਵਿਚ 8 ਲੋਕਾਂ ਦੀ ਮੌਤ
ਪੇਂਡੂ ਖੇਤਰ ਵਿਚ ਸ਼ੁਕਰਵਾਰ ਸਵੇਰੇ ਇਕ ਸ਼ੇਵਰਲੇ ਪਿਕਅਪ ਅਤੇ ਇਕ ਜੀਐਮਸੀ ਵੈਨ ਵਿਚਕਾਰ ਹੋਈ ਟੱਕਰ
8 Dead in Head-On Highway Crash in California
US News: ਕੈਲੀਫੋਰਨੀਆ ਦੇ ਮਾਡੇਰਾ ਕਾਉਂਟੀ ਵਿਚ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸੀਬੀਐਸ ਨਿਊਜ਼ ਨੇ ਦਿਤੀ ਹੈ। ਖ਼ਬਰਾਂ ਅਨੁਸਾਰ, ਮਡੇਰਾ ਕਾਉਂਟੀ ਦੇ ਇਕ ਪੇਂਡੂ ਖੇਤਰ ਵਿਚ ਸ਼ੁਕਰਵਾਰ ਸਵੇਰੇ ਇਕ ਸ਼ੇਵਰਲੇ ਪਿਕਅਪ ਅਤੇ ਇਕ ਜੀਐਮਸੀ ਵੈਨ ਵਿਚਕਾਰ ਹੋਈ ਟੱਕਰ ਦੇ ਨਤੀਜੇ ਵਜੋਂ ਵੈਨ ਵਿਚ ਸਵਾਰ ਸੱਤ ਯਾਤਰੀਆਂ ਅਤੇ ਸ਼ੇਵਰਲੇਟ ਦੇ ਡਰਾਈਵਰ ਦੀ ਮੌਤ ਹੋ ਗਈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜੀਐਮਸੀ ਵੈਨ ਵਿਚ ਸਵਾਰ ਇਕ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਘਟਨਾ ਵਾਲੀ ਥਾਂ 'ਤੇ ਸੜਕਾਂ ਨੂੰ ਅਗਲੇਰੀ ਜਾਂਚ ਤਕ ਬੰਦ ਕਰ ਦਿਤਾ ਗਿਆ ਹੈ।
(For more Punjabi news apart from US News 8 Dead in Head-On Highway Crash in California, stay tuned to Rozana Spokesman)