Bomb threat: ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਬੰਬ ਦੀ ਧਮਕੀ, ਸੁਰੱਖਿਆ ਕਾਰਨਾਂ ਕਰ ਕੇ ਇਟਲੀ ਵਿੱਚ ਐਮਰਜੈਂਸੀ ਲੈਂਡਿੰਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਹਾਜ਼ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਇਹ ਕਦਮ ਚੁੱਕਣਾ ਪਿਆ।

Representative Image.

 

Bomb threat to New York Delhi flight: ਐਤਵਾਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਉਡਾਣ ਨੂੰ ਅਚਾਨਕ ਰੋਮ ਵੱਲ ਮੋੜਨਾ ਪਿਆ। ਜਹਾਜ਼ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਇਹ ਕਦਮ ਚੁੱਕਣਾ ਪਿਆ।

ਜਦੋਂ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਸ਼ਾਮ 5:30 ਵਜੇ ਰੋਮ ਵਿੱਚ ਸੁਰੱਖਿਅਤ ਉਤਰਿਆ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਅਮਰੀਕਨ ਏਅਰਲਾਈਨਜ਼ ਦੀ ਨਿਊਯਾਰਕ ਜੇਐਫਕੇ-ਦਿੱਲੀ ਨਾਨ-ਸਟਾਪ (ਏਏ 292) ਉਡਾਣ ਐਤਵਾਰ ਨੂੰ ਨਵੀਂ ਦਿੱਲੀ ਆ ਰਹੀ ਸੀ। ਰਸਤੇ ਵਿੱਚ ਹੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।

ਚਾਲਕ ਦਲ ਨੂੰ ਦੱਸਿਆ ਗਿਆ ਕਿ ਜਹਾਜ਼ ਵਿੱਚ ਬੰਬ ਹੈ। ਫਿਰ ਜਹਾਜ਼ ਨੂੰ ਇਟਲੀ ਦੇ ਰੋਮ ਵੱਲ ਮੋੜ ਦਿੱਤਾ ਗਿਆ। ਬੋਇੰਗ 787 ਡ੍ਰੀਮਲਾਈਨਰ ਨੇ ਸ਼ਨੀਵਾਰ ਰਾਤ 8:15 ਵਜੇ JFK ਤੋਂ ਉਡਾਣ ਭਰੀ। ਧਮਕੀ ਦੇ ਸਮੇਂ ਜਹਾਜ਼ ਕੈਸਪੀਅਨ ਸਾਗਰ ਦੇ ਉੱਪਰ ਸੀ। ਪਰ ਚਾਲਕ ਦਲ ਨੇ ਚੇਤਾਵਨੀ ਦਿੱਤੀ ਅਤੇ ਤੁਰੰਤ ਜਹਾਜ਼ ਨੂੰ ਯੂਰਪ ਵੱਲ ਮੋੜ ਦਿੱਤਾ।

ਜਹਾਜ਼ ਨੂੰ ਹਾਈ ਅਲਰਟ ਦੇ ਵਿਚਕਾਰ ਰੋਮ ਦੇ ਲਿਓਨਾਰਡੋ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਊਯਾਰਕ ਤੋਂ ਦਿੱਲੀ ਜਾ ਰਹੀ AA 292 ਨੂੰ ਜਹਾਜ਼ ਨੂੰ ਸੰਭਾਵੀ ਖ਼ਤਰੇ ਦੇ ਕਾਰਨ ਡਾਇਵਰਟ ਕਰਨਾ ਪਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਹਾਜ਼ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ।