ਬ੍ਰਿਟੇਨ ਪੁਲਿਸ ਵਲੋਂ ਸਿੱਖ 'ਤੇ ਨਸਲੀ ਟਿੱਪਣੀ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ
ਬਰਤਾਨੀਆਈ ਸੰਸਦ ਦੇ ਬਾਹਰ ਪੰਜਾਬ ਤੋਂ ਆਏ ਸਿੱਖ ਵਿਅਕਤੀ ਰਵਨੀਤ ਸਿੰਘ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ 'ਮੁਸਲਿਮ ਗੋ ਬੈਕ' ਦੇ
ਲੰਡਨ : ਬਰਤਾਨੀਆਈ ਸੰਸਦ ਦੇ ਬਾਹਰ ਪੰਜਾਬ ਤੋਂ ਆਏ ਸਿੱਖ ਵਿਅਕਤੀ ਰਵਨੀਤ ਸਿੰਘ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ 'ਮੁਸਲਿਮ ਗੋ ਬੈਕ' ਦੇ ਨਾਅਰੇ ਲਾਉਣ ਵਾਲੇ ਸ਼ੱਕੀ ਵਿਅਕਤੀ ਦੀ ਪੁਲਿਸ ਨੇ ਤਸਵੀਰ ਜਾਰੀ ਕੀਤੀ ਹੈ।
ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ 37 ਸਾਲਾ ਸਿੱਖ ਵਿਅਕਤੀ ਰਵਨੀਤ ਸਿੰਘ ਆਪਣੇ ਸਾਥੀ ਨਾਲ ਜਦੋਂ ਸੰਸਦ ਵਿਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਲਈ 21 ਫਰਵਰੀ ਸ਼ਾਮ 5: 22 ਮਿੰਟ 'ਤੇ ਸੰਸਦ ਵਿਚ ਦਾਖ਼ਲ ਹੋਣ ਲਈ ਲਾਈਨ ਵਿਚ ਖੜ੍ਹੇ ਸਨ ਤਾਂ ਇਕ ਵਿਅਕਤੀ ਨੇ ਨਸਲੀ ਟਿੱਪਣੀ ਕਰਦਿਆਂ ਜਿਥੇ 'ਮੁਸਲਿਮ ਗੋ ਬੈਕ' ਦੇ ਨਾਅਰੇ ਲਗਾਏ, ਉਥੇ ਹੀ ਉਸ ਨੇ ਰਵਨੀਤ ਸਿੰਘ ਦੀ ਦਸਤਾਰ ਉਤਾਰਨ ਦੀ ਵੀ ਕੋਸ਼ਿਸ਼ ਕੀਤੀ।
ਭਾਵੇਂ ਕਿ ਰਵਨੀਤ ਸਿੰਘ ਨੇ ਦਸਤਾਰ ਤਾਂ ਨਹੀਂ ਉਤਰਨ ਦਿਤੀ ਪਰ ਉਹ ਵਿਅਕਤੀ ਨਸਲੀ ਟਿੱਪਣੀਆਂ ਕਰਦਾ ਹੋਇਆ ਉਥੋਂ ਚਲਾ ਗਿਆ। ਜਿਸ ਦੀ ਭਾਲ ਲਈ ਵੈਸਟਮੈਨਸਟਰ ਸੇਫਟੀ ਯੂਨਿਟ ਜਾਂਚ ਵਿਭਾਗ ਵਲੋਂ ਉਸ ਦੀ ਸੀ.ਸੀ.ਟੀ.ਵੀ. ਤਸਵੀਰ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਵਿਅਕਤੀ ਨੂੰ ਫੜਨ ਵਿਚ ਉਸ ਦੀ ਮਦਦ ਕਰਨ।