ਲਗਾਤਾਰ ਪੰਜਵੀਂ ਵਾਰ ਬ੍ਰਿਟੇਨ 'ਚ ਸਭ ਤੋਂ ਅਮੀਰ ਏਸ਼ੀਆਈ ਪਰਿਵਾਰ ਬਣਿਆ 'ਹਿੰਦੂਜਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਿੰਦੂਜਾ ਪਰਿਵਾਰ ਨੇ ਲਗਾਤਾਰ ਪੰਜਵੀਂ ਵਾਰ ਬ੍ਰਿਟੇਨ 'ਚ ਸਭ ਤੋਂ ਅਮੀਰ ਏਸ਼ੀਆਈ ਹੋਣ ਦਾ ਰੁਤਬਾ ਕਾਇਮ ਕੀਤਾ ਹੈ। ਇਸ ਪਰਿਵਾਰ ਦੀ ਕੁੱਲ ਸੰਪੱਤੀ 22 ਅਰਬ ਪੌਂਡ...

Hindujas

ਲੰਡਨ : ਹਿੰਦੂਜਾ ਪਰਿਵਾਰ ਨੇ ਲਗਾਤਾਰ ਪੰਜਵੀਂ ਵਾਰ ਬ੍ਰਿਟੇਨ 'ਚ ਸਭ ਤੋਂ ਅਮੀਰ ਏਸ਼ੀਆਈ ਹੋਣ ਦਾ ਰੁਤਬਾ ਕਾਇਮ ਕੀਤਾ ਹੈ। ਇਸ ਪਰਿਵਾਰ ਦੀ ਕੁੱਲ ਸੰਪੱਤੀ 22 ਅਰਬ ਪੌਂਡ (ਤਕਰੀਬਨ 202,400 ਕਰੋੜ ਰੁਪਏ) ਹੈ। ਬ੍ਰਿਟੇਨ ਦੇ ਏਸ਼ੀਆਈ ਮੀਡੀਆ ਗਰੁੱਪ ਵਲੋਂ ਪ੍ਰਕਾਸ਼ਿਤ ਏਸ਼ੀਆਈ ਅਮੀਰਾਂ ਦੀ ਸਲਾਨਾ ਸੂਚੀ ਮੁਤਾਬਕ ਲੰਡਨ 'ਚ ਦਫ਼ਤਰ ਵਾਲੇ 'ਹਿੰਦੂਜਾ ਗਰੁੱਪ' ਦੀ ਕਮਾਨ ਸ਼੍ਰੀ ਚੰਦ ਪੀ.ਹਿੰਦੂਜਾ, ਗੋਪੀਚੰਦ ਪੀ. ਹਿੰਦੂਜਾ, ਪ੍ਰਕਾਸ਼ ਪੀ. ਹਿੰਦੂਜਾ ਅਤੇ ਅਸ਼ੋਕ ਪੀ. ਹਿੰਦੂਜਾ ਦੇ ਹੱਥਾਂ 'ਚ ਹੈ।

ਉਨ੍ਹਾਂ ਦੀ ਸੰਪਤੀ 'ਚ ਪਿਛਲੇ ਸਾਲ 2017 'ਚ 3 ਅਰਬ ਪੌਂਡ ਦਾ ਵਾਧਾ ਦਰਜ ਕੀਤਾ ਗਿਆ ਹੈ। ਹਿੰਦੂਜਾ ਦਾ ਕਾਰੋਬਾਰ ਦੁਨੀਆਂ ਦੇ ਪੰਜ ਮਹਾਂਦੀਪਾਂ 'ਚ ਫ਼ੈਲਿਆ ਹੈ। ਉਨ੍ਹਾਂ ਦਾ ਪ੍ਰਬੰਧ ਚਾਰ ਹਿੰਦੂਜਾ ਭਰਾ ਅਤੇ ਉਨ੍ਹਾਂ ਦੇ ਬੱਚੇ ਸੰਭਾਲਦੇ ਹਨ। ਰਿਚ ਲਿਸਟ ਨੋਟ ਮੁਤਾਬਕ,''ਜੀ. ਪੀ. ਹਿੰਦੂਜਾ ਅਪਣੇ ਕਾਰੋਬਾਰ ਦੇ ਦਸ ਵਰਟੀਕਲ ਦਸਦੇ ਹਨ ਜੋ ਵੱਖ-ਵੱਖ ਸੈਕਟਰਾਂ 'ਚ ਕੰਮ ਕਰਦੇ ਹਨ।

ਇਸ ਸੂਚੀ 'ਚ ਦੂਜੇ ਸਥਾਨ 'ਤੇ ਲਕਸ਼ਮੀ ਨਿਵਾਸ ਮਿੱਤਲ ਰਹੇ ਜਿਨ੍ਹਾਂ ਕੋਲ 14 ਅਰਬ ਪੌਂਡ ਦੀ ਜਾਇਦਾਦ ਹੈ। ਪਿਛਲੇ ਸਾਲ ਉਨ੍ਹਾਂ ਦੀ ਜਾਇਦਾਦ 12.6 ਅਰਬ ਪੌਂਡ ਸੀ। ਇਸ ਦੇ ਬਾਅਦ ਤੀਸਰੇ ਸਥਾਨ 'ਤੇ ਭਾਰਤੀ ਸ਼੍ਰੀ ਪ੍ਰਕਾਸ਼ ਲੋਹੀਆ ਹਨ। ਇੰਡੋਰਾਮਾ ਕਾਰਪੋਰੇਸ਼ਨ ਦੇ ਚੇਅਰਮੈਨ ਲੋਹੀਆ ਦੀ ਕੁੱਲ ਜਾਇਦਾਦ 5.1 ਅਰਬ ਪੌਂਡ ਹੈ। ਇਸ ਸੂਚੀ 'ਚ ਬ੍ਰਿਟੇਨ 'ਚ ਰਹਿੰਦੇ 101 ਦੱਖਣੀ ਏਸ਼ੀਆਈ ਮਿਲੀਨੀਅਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਕੁੱਲ ਜਾਇਦਾਦ 80.2 ਅਰਬ ਪੌਂਡ ਹੈ।