ਖਾਲਿਸਤਾਨ ਦੀ ਲਹਿਰ ਨੂੰ ਨਕਾਰ ਚੁੱਕੇ ਨੇ ਪੰਜਾਬੀ-ਕੈਨੇਡੀਅਨਜ਼ : ਰਚਨਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਵਿਧਾਇਕਾ ਰਚਨਾ ਸਿੰਘ ਇਸ ਸਮੇਂ ਪੰਜਾਬ ਦੌਰੇ 'ਤੇ ਹੈ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਪੰਜਾਬੀ ਖਾਲਿਸਤਾਨ ਦੀ ਲਹਿਰ...

Rachna Singh

ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਵਿਧਾਇਕਾ ਰਚਨਾ ਸਿੰਘ ਇਸ ਸਮੇਂ ਪੰਜਾਬ ਦੌਰੇ 'ਤੇ ਹੈ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਪੰਜਾਬੀ ਖਾਲਿਸਤਾਨ ਦੀ ਲਹਿਰ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਦੇ ਦਿਲਾਂ ਵਿੱਚ ਸਾਕਾ ਨੀਲਾ ਤਾਰਾ ਦੇ ਜ਼ਖਮ ਅਜੇ ਵੀ ਤਾਜ਼ੇ ਹਨ ਪਰ ਉਸ ਨੂੰ ਖਾਲਿਸਤਾਨ ਨਾਲ ਨਹੀਂ ਜੋੜਿਆ ਜਾ ਸਕਦਾ।

ਰਚਨਾ ਸਿੰਘ ਨੇ ਕਿਹਾ ਕਿ ਜਦੋਂ 2001 ਵਿੱਚ ਉਹ ਕੈਨੇਡਾ ਗਈ ਸੀ ਤਾਂ ਉਸ ਨੂੰ ਲੱਗਦਾ ਸੀ ਕਿ ਉੱਥੇ ਖਾਲਿਸਤਾਨ ਪੱਖੀ ਕੁਝ ਲੋਕ ਵਸਦੇ ਹਨ ਪਰ ਹੁਣ ਅਜਿਹਾ ਕੁਝ ਨਹੀਂ ਹੈ।ਤੁਹਾਨੂੰ ਦੱਸ ਦਈਏ ਕਿ ਰਚਨਾ ਸਿੰੰਘ ਚੰਡੀਗੜ੍ਹ ਦੀ ਰਹਿਣ ਵਾਲੀ ਪਹਿਲੀ ਵਾਰ ਕੈਨੇਡੀਅਨ ਵਿਧਾਇਕਾ ਬਣ ਕੇ ਇੱਥੇ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਖਾਲਿਸਤਾਨ ਪੱਖੀ ਕੋਈ ਲਹਿਰ ਦਿਖਾਈ ਨਹੀਂ ਦੇ ਰਹੀ ਹੈ।

ਜੋ ਲਹਿਰ 80ਵੇਂ ਦੌਰ 'ਚ ਚੱਲੀ ਸੀ, ਉਸ ਨੂੰ ਲੋਕ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਗੁਰਦੁਆਰਿਆਂ ਵਿੱਚ ਗਰਮ ਖਿਆਲੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਰਚਨਾ ਸਿੰਘ ਨੇ ਕਿਹਾ ਕਿ 1984 ਵਿੱਚ ਵਾਪਰੇ ਘਟਨਾਕ੍ਰਮ ਬਾਰੇ ਇਨਸਾਫ ਨਾ ਮਿਲਣ ਦੀ ਇਸ ਨਿਰਾਸ਼ਾ ਨੂੰ ਖਾਲਿਸਤਾਨ ਨਾਲ ਨਹੀਂ ਜੋੜਿਆ ਜਾ ਸਕਦਾ ਹੈ।