ਦੇਖੋ ਸਿੱਖਾਂ ਨੇ ਕਿਉਂ ਕੱਢੀ ਪਾਕਿਸਤਾਨ ਵਿੱਚ ਮੋਟਰਬਾਈਕ ਰੈਲੀ
14 ਅਗਸਤ ਨੂੰ ਪਾਕਿਸਤਾਨ ਵਿੱਚ ਆਜ਼ਾਦੀ ਦਿਵਸ ਬੜੇ ਧੂਮ-ਧਾਮ ਨਾਲ ਮਨਾਇਆ ਗਿਆ।
14 ਅਗਸਤ ਨੂੰ ਪਾਕਿਸਤਾਨ ਵਿੱਚ ਆਜ਼ਾਦੀ ਦਿਵਸ ਬੜੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਆਜ਼ਾਦੀ ਦਿਵਸ ਮੌਕੇ ਪੇਸ਼ਾਵਰ ਦੇ ਆਜ਼ਾਦੀ ਜਸ਼ਨਾਂ ਦਾ ਮੁੱਖ ਆਕਰਸ਼ਣ ਬਣੀ `ਪੇਸ਼ਾਵਰੀ ਸਿੰਘ ਆਜ਼ਾਦੀ ਮੋਟਰਬਾਈਕ ਰੈਲੀ` ਜਿਸ ਵਿੱਚ ਸੈਂਕੜੇ ਪਾਕਿਸਤਾਨੀ ਸਿੱਖ ਨੌਜਵਾਨਾਂ ਨੇ ਮੋਟਰਸਾਈਕਲਾਂ ਸਮੇਤ ਸ਼ਮੂਲੀਅਤ ਕੀਤੀ। ਹਰੀਆਂ ਦਸਤਾਰਾਂ ਅਤੇ ਪਾਕਿਸਤਾਨੀ ਝੰਡੇ ਫੜੇ ਹੋਏ ਨੌਜਵਾਨ ਚਿੱਟੀਆਂ ਪੋਸ਼ਾਕਾਂ ਪਹਿਨ ਇਸ ਰੈਲੀ ਵਿੱਚ ਸ਼ਾਮਿਲ ਹੋਏ। ਢੋਲ ਦੀ ਥਾਪ `ਤੇ ਚੱਲੀ ਇਹ ਰੈਲੀ ਪੇਸ਼ਾਵਰ ਦੇ ਮੁਹੱਲਾ ਜੋਗਣ ਸ਼ਾਹ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਜਿੰਨਾਹ ਪਾਰਕ ਪਹੁੰਚੀ ਜਿੱਥੇ ਪਹੁੰਚਣ `ਤੇ ਸਿੱਖ ਬਜ਼ੁਰਗਾਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਹਾਜ਼ਿਰ ਸਿੱਖਾਂ ਨੇ ਜੋਸ਼ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਕਿਸਤਾਨ ਸਾਡਾ ਮੁਲਕ ਹੈ ਅਤੇ ਅਸੀਂ ਇਸ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਰੈਲੀ ਦੇ ਦੌਰਾਨ ਨੌਜਵਾਨ ਡਾਂਡੀਆ ਨ੍ਰਿੱਤ ਵੀ ਕਰਦੇ ਰਹੇ ਜਿਸਦੀ ਦੇਖਣ ਵਾਲਿਆਂ ਨੇ ਭਰਪੂਰ ਸ਼ਲਾਘਾ ਕੀਤੀ।