ਦੁਨੀਆ ਦੀ ਸੱਭ ਤੋਂ ਮਹਿੰਗੀ ਚਾਕਲੇਟ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ 'ਐਕਸਕਲੁਸਿਵ 23 ਕੈਰਟ ਗੋਲਡ ਪਲੇਟਡ' ਚਾਕਲੇਟ ਹੈ

Chocolate

ਪੁਰਤਗਾਲ:  ਇੰਟਰਨੈਸ਼ਨਲ ਚਾਕਲੇਟ ਫੈਸਟੀਵਲ ਦੌਰਾਨ ਪੁਰਤਗਾਲ ਦੇ ਆਬਿਦੁਸ਼ ਸ਼ਹਿਰ ਵਿਚ ਦੁਨੀਆ ਦੀ ਸੱਭ ਤੋਂ ਮਹਿੰਗੀ ਚਾਕਲੇਟ ਬਾਨਬਾਨ ਪੇਸ਼ ਕੀਤੀ ਗਈ। ਇਹ 'ਐਕਸਕਲੁਸਿਵ 23 ਕੈਰਟ ਗੋਲਡ ਪਲੇਟਡ' ਚਾਕਲੇਟ ਹੈ, ਜਿਸ ਨੂੰ 'ਗਲੋਰੀਅਸ' ਨਾਮ ਦਿਤਾ ਗਿਆ ਹੈ ਤੇ ਇਸ ਦੀ ਕੀਮਤ 7 ਹਜ਼ਾਰ 728

ਯੂਰੋ ਯਾਨੀ ਕਰੀਬ 6 ਲੱਖ 20 ਹਜ਼ਾਰ ਰੁਪਏ ਹੈ। ਇਹ ਚਾਕਲੇਟ 1 ਹਜ਼ਾਰ ਬਾਨਬਾਨ ਦੇ ਲਿਮਟਿਡ ਐਡੀਸ਼ਨ ਦਾ ਹਿਸਾ ਹੈ। ਚਾਕਲੇਟ ਦੇ ਅੰਦਰ ਕੇਸਰ, ਵ੍ਹਾਈਟ ਟਰੂਫ਼ਲ, ਵਨੀਲਾ ਤੇ ਗੋਲਡ ਫਲੈਕਸ ਯਾਨੀ ਸੋਨੇ ਦੇ ਲੱਛੇ ਭਰੇ ਹੋਏ ਹਨ। ਡੈਨਿਅਲ ਗੋਮਸ ਪਿਛਲੇ ਕਰੀਬ 1 ਸਾਲ ਤੋਂ ਇਸ ਚਾਕਲੇਟ ਦੇ ਨਿਰਮਾਣ ਵਿਚ ਲੱਗੇ ਹੋਏ ਸਨ।   (ਏਜੰਸੀ)