ਇਜ਼ਰਾਈਲ ਵਿਰੁਧ ਇਹੀ ਰਵਈਆ ਰਖਿਆ ਤਾਂ ਮਨੁੱਖੀ ਅਧਿਕਾਰ ਪ੍ਰੀਸ਼ਦ 'ਚੋਂ ਹਟ ਜਾਵਾਂਗੇ : ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ : ਅਮਰੀਕਾ ਨੇ ਜੇਨੇਵਾ ਵਿਖੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਵਲੋਂ ਇਜ਼ਰਾਈਲ ਵਿਰੁਧ ਪੰਜ ਨਿੰਦਾ ਪ੍ਰਸਤਾਵ ਪਾਸ ਕੀਤੇ ਜਾਣ ਤੋਂ ਬਾਅਦ

USA threatens leave United Nations Human Rights Council

ਵਾਸ਼ਿੰਗਟਨ : ਅਮਰੀਕਾ ਨੇ ਜੇਨੇਵਾ ਵਿਖੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਵਲੋਂ ਇਜ਼ਰਾਈਲ ਵਿਰੁਧ ਪੰਜ ਨਿੰਦਾ ਪ੍ਰਸਤਾਵ ਪਾਸ ਕੀਤੇ ਜਾਣ ਤੋਂ ਬਾਅਦ ਕਿਹਾ ਹੈ ਕਿ ਉਸ ਦਾ ਧੀਰਜ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਅਮਰੀਕਾ ਨੇ ਧਮਕੀ ਦਿਤੀ ਹੈ ਕਿ ਉਹ ਅਜਿਹੇ ਪ੍ਰਸਤਾਵਾਂ ਤੋਂ ਬਾਅਦ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਛੱਡ ਦੇਵੇਗਾ।

ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਇਕ ਬਿਆਨ ਵਿਚ ਕਿਹਾ ਕਿ ਇਜ਼ਰਾਈਲ ਵਿਰੁਧ ਪ੍ਰੀਸ਼ਦ ਦਾ ਰਵਈਆ ਇਕਤਰਫ਼ਾ ਰਿਹਾ ਹੈ ਜਦਕਿ ਇਸ ਸੰਗਠਨ ਨੇ ਉੱਤਰ ਕੋਰੀਆ, ਇਰਾਨ ਅਤੇ ਸੀਰੀਆ ਵਿਰੁਧ ਸਿਰਫ਼ ਤਿੰਨ ਮਤੇ ਹੀ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡਾ ਧੀਰਜ ਵੀ ਅਸੀਮਤ ਹੈ। ਅੱਜ ਦੇ ਮਤਿਆਂ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਇਹ ਸੰਗਠਨ ਅਪਣੀ ਹੋਂਦ ਖੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਗਠਨ ਨੂੰ ਮਾਨਵ ਅਧਿਕਾਰਾਂ ਦਾ ਸੱਚਾ ਹਮਾਇਤੀ ਹੋਣਾ ਚਾਹੀਦਾ ਹੈ ਜਦੋਂਕਿ ਇਹ ਇਕ ਪੱਖੀ ਹੋਣ ਲੱਗ ਪਿਆ ਹੈ। 

ਦਸਣਯੋਗ ਹੈ ਕਿ ਅਮਰੀਕਾ ਪਿਛਲੇ ਸਾਲ ਤੋਂ ਹੀ ਲਗਾਤਾਰ 47 ਮੈਂਬਰੀ ਇਸ ਪ੍ਰੀਸ਼ਦ ਤੋਂ ਹਟਣ ਦੀ ਧਮਕੀ ਦਿੰਦਾ ਆ ਰਿਹਾ ਹੈ ਕਿਉਂਕਿ ਹੁਣ ਮਨੁੱਖੀ ਅਧਿਕਾਰ ਪ੍ਰੀਸ਼ਦ ਵਿਚ ਅਮਰੀਕਾ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਰਹੀ। ਇਹ ਵੀ ਦੱਸ ਦਈਏ ਕਿ 2006 ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਇਸ ਪ੍ਰੀਸ਼ਦ ਦੀ ਸਥਾਪਨਾ ਹੋਈ ਸੀ। 

ਦਰਅਸਲ ਅਮਰੀਕਾ ਇਸ ਕਰ ਕੇ ਖ਼ਫ਼ਾ ਹੈ ਕਿਉਂਕਿ ਪਿਛਲੇ ਦਿਨੀਂ ਇਸ ਪ੍ਰੀਸ਼ਦ ਵਿਚ ਸ਼ਾਮਲ ਇਸਲਾਮਿਕ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਨੇ ਪ੍ਰੀਸ਼ਦ ਦੇ 7 ਅਜਿਹੇ ਏਜੰਡੇ ਪਾਸ ਕਰ ਦਿਤੇ ਸਨ, ਜਿਨ੍ਹਾਂ ਦਾ ਇਜ਼ਰਾਈਲ 'ਤੇ ਮਾੜਾ ਅਸਰ ਪੈਣ ਵਾਲਾ ਹੈ। ਅਸੀਂ ਜਾਣਦੇ ਹਾਂ ਕਿ ਅਮਰੀਕਾ ਇਜ਼ਰਾਈਲ ਦਾ ਸੱਭ ਤੋਂ ਨੇੜਲਾ ਦੋਸਤ ਹੈ।