ਇਹਨਾਂ ਟੈਂਕਾਂ ਨਾਲ ਹੋਵੇਗਾ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਵਿਖੇ ਭਾਰਤੀ ਫੌਜ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂ ਕਿ ਭਾਰਤੀ ਫੌਜ ਨੂੰ ਉੱਥੇ ਹੋ ਰਹੀਆਂ ਇੰਟਰਨੈਸ਼ਨਲ ਮਿਲਿਟਰੀ ਗੇਮਜ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।

Tanker

ਰੂਸ ਵਿਖੇ ਭਾਰਤੀ ਫੌਜ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂ ਕਿ ਭਾਰਤੀ ਫੌਜ ਨੂੰ ਉੱਥੇ ਹੋ ਰਹੀਆਂ ਇੰਟਰਨੈਸ਼ਨਲ ਮਿਲਿਟਰੀ ਗੇਮਜ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਰੂਸ ਦੇ ਬਣੇ ਦੋ T-90 ਟੈਂਕਾਂ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ। ਮਿਲੀ ਜਾਣਕਾਰੀ ਮੁਤਾਬਿਕ ਮੁੱਖ ਟੈਂਕ ਅਤੇ ਰਿਜ਼ਰਵ ਦੋਨਾਂ ਟੈਂਕਾਂ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਭਾਰਤ ਵਿਸ਼ਵ ਪੱਧਰੀ ਜੰਗੀ ਖੇਡਾਂ ਦੇ ਸੈਮੀ ਫਾਈਨਲ ਵਿੱਚ ਕੁਆਲੀਫਾਈ ਨਹੀਂ ਕਰ ਸਕਿਆ।

ਭਾਰਤ ਦਾ ਟੈਂਕਾਂ ਦੇ ਇਸ ਮੁਕਾਬਲੇ ਵਿੱਚ ਬਾਹਰ ਹੋਣਾ ਨਿਰਾਸ਼ਾਜਨਕ ਰਿਹਾ ਜਦੋਂ ਕਿ ਸ਼ੁਰੂਆਤੀ ਦੌਰ ਵਿੱਚ ਭਾਰਤ ਦੀ ਕਾਰਗੁਜ਼ਾਰੀ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਵੱਖੋ-ਵੱਖ ਦੇਸ਼ਾਂ ਤੋਂ 19 ਵਫ਼ਦ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਲਈ ਭਾਰਤ ਦਾ ਆਪਣਾ ਬਣਿਆ 'ਅਰਜੁਨ' ਟੈਂਕ ਨਹੀਂ ਭੇਜਿਆ ਗਿਆ ਜਿਸਦੀ ਕਿ ਬਹੁਤ ਜ਼ਿਆਦਾ ਉਮੀਦ ਲਗਾਈ ਜਾ ਰਹੀ ਸੀ।