ਬਲੂਚਿਸਤਾਨ ਵਿਚ ਹੋਇਆ ਵੱਡਾ ਬੰਬ ਧਮਾਕਾ, ਚਾਰ ਲੋਕਾਂ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ
ਇਹ ਭਿਆਨਕ ਬੰਬ ਵਿਸਫੋਟ ਸੁਰੱਖਿਆ ਬਲਾਂ ਦੇ ਦਫਤਰਾਂ ਦੇ ਬਾਹਰ ਸੜਕ ਕਿਨਾਰੇ ਹੋਇਆ।
bomb blast in Pak's Balochistan
ਕੋਟਾ: ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ 'ਚ ਬੀਤੇ ਦਿਨੀ ਵੱਡਾ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ 'ਚ ਕਰੀਬ 4 ਲੋਕਾਂ ਦੀ ਮੌਤ ਹੋ ਗਈ ਤੇ 14 ਹੋਰ ਜ਼ਖ਼ਮੀ ਹੋਏ। ਚਮਨ ਕਸਬੇ 'ਚ ਲੇਵੀਸ ਹੈੱਡ ਆਫਿਸ ਦੇ ਬਾਹਰ ਹੋਏ ਇਸ ਹਮਲੇ ਦੀ ਤਤਕਾਲ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਦੱਸ ਦੇਈਏ ਇਹ ਭਿਆਨਕ ਬੰਬ ਵਿਸਫੋਟ ਸੁਰੱਖਿਆ ਬਲਾਂ ਦੇ ਦਫਤਰਾਂ ਦੇ ਬਾਹਰ ਸੜਕ ਕਿਨਾਰੇ ਹੋਇਆ।
ਚਮਨ ਦੇ ਸਹਾਇਕ ਪੁਲਿਸ ਕਮਿਸ਼ਨਰ ਜਕਉਲਾਹ ਦੁਰਾਨੀ ਨੇ ਕਿਹਾ," ਘੱਟੋ ਘੱਟੋ ਚਾਰ ਲੋਕਾਂ ਦੀ ਮੌਤ ਹੋਈ ਤੇ 14 ਹੋਰ ਜ਼ਖ਼ਮੀ ਹੋ ਗਏ। ਵਿਸਸਫੋਟਕ ਮੋਟਰਸਾਇਕਲ 'ਚ ਲਾਇਆ ਗਿਆ ਸੀ ਤੇ ਇਸਦਾ ਨਿਸ਼ਾਨਾ ਲੇਵੀਸ ਦਫਤਰ ਦੇ ਬਾਹਰ ਮੋਬਾਇਲ ਪੁਲਿਸਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣਾ ਸੀ।"