69% ਕੈਨੇਡੀਅਨ ਡਰਾਈਵਰਾਂ ਦਾ ਧਿਆਨ ਰਹਿੰਦਾ ਮੋਬਾਈਲ ਦੀ chat 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

9 ਤੋਂ 12 ਮਾਰਚ ਦਰਮਿਆਨ 948 ਕੈਨੇਡੀਅਨ ਡਰਾਈਵਰਾਂ ਤੇ ਕੀਤਾ ਗਿਆ ਸਰਵੇਖਣ

Mobile while driving

ਟ੍ਰੈਵਲਰਸ ਕੈਨੇਡਾ ਦੇ ਇਕ ਸਰਵੇਖਣ ਮੁਤਾਬਿਕ ਇਕ ਤਿਹਾਈ ਤੋਂ ਜ਼ਿਆਦਾ ਕੈਨੇਡੀਅਨਸ ਡ੍ਰਾਈਵਿੰਗ ਸਮੇਂ ਮੋਬਾਈਲ ਤੇ ਚੈਟ ਜਾਂ ਗੱਲ ਕਰਨ ਦੇ ਦੋਸ਼ੀ ਪਾਏ ਗਏ। ਇਹ ਆਨਲਾਈਨ ਸਰਵੇਖਣ ਹੈਰਿਸ ਪੂਲ ਨੇ 9 ਤੋਂ 12 ਮਾਰਚ ਦਰਮਿਆਨ 948 ਕੈਨੇਡੀਅਨ ਡਰਾਈਵਰਾਂ ਤੇ ਕੀਤਾ। 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ 37% ਉੱਤਰਦਾਤਾਵਾਂ ਨੇ ਮੰਨਿਆ ਕਿ ਉਹ ਡ੍ਰਾਈਵਿੰਗ ਸਮੇਂ ਮੋਬਾਈਲ ਤੇ ਚੈਟ ਜਾਂ ਗੱਲ ਕਰਦੇ ਹਨ। 10% ਡਰਾਈਵਰਸ ਨੇ ਮੰਨਿਆ ਕਿ ਮੋਬਾਈਲ ਚਲਾਉਣ ਕਰਕੇ ਉਨ੍ਹਾਂ ਦਾ ਧਿਆਨ ਭਟਕਿਆ ਅਤੇ ਉਨ੍ਹਾਂ ਦੀ ਗੱਡੀ ਗ਼ਲਤ ਦਿਸ਼ਾ ਵੱਲ ਚਾਲੀ ਗਈ ਜਦੋਂ ਕਿ 5% ਨੇ ਮੰਨਿਆ ਕਿ ਮੋਬਾਈਲ ਚਲਾਉਣ ਕਰਕੇ ਉਹ ਹਾਦਸੇ ਦਾ ਸ਼ਿਕਾਰ ਵੀ ਹੋਏ।

ਇਸ ਸਰਵੇਖਣ ਵਿਚ ਇਕ ਹੋਰ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਇਆ ਜਿਸ ਵਿਚ ਲੋਕ ਦੂਜੇ ਦਾ ਕਸੂਰ ਜ਼ਿਆਦਾ ਕੱਢਦੇ ਨਜ਼ਰ ਆਏ। ਇਸ ਵਿਚ 69% ਉੱਤਰਦਾਤਾਵਾਂ ਨੇ ਦੂਜੇ ਵਾਹਨਾਂ ਦੇ ਡਰਾਈਵਰਾਂ ਦੇ ਉਨ੍ਹਾਂ ਨਾਲੋਂ ਜ਼ਿਆਦਾ ਧਿਆਨ ਭਟਕਣ ਦੀ ਗੱਲ ਆਖੀ ਜਦੋਂ ਕਿ 24% ਨੇ ਮੰਨਿਆ ਕਿ ਮੋਬਾਈਲ ਚਲਾਉਣ ਕਰਕੇ ਉਨ੍ਹਾਂ ਦਾ ਹੀ ਧਿਆਨ ਜ਼ਿਆਦਾ ਭਟਕਿਆ ਹੋਇਆ ਸੀ।

ਜਦੋਂ ਇਸ ਸਭ ਦੀ ਵਜਾਹ ਪੁੱਛੀ ਗਈ ਤਾਂ 31% ਉੱਤਰਦਾਤਾਵਾਂ ਨੇ ਘਰੇਲੂ ਮਸਲਿਆਂ ਨੂੰ ਇਸ ਦਾ ਕਾਰਣ ਦੱਸਿਆ, ਜਦੋਂ ਕਿ 27% ਨੇ ਕਿਹਾ ਕਿ ਅਸੀਂ ਕੋਈ ਜ਼ਰੂਰ ਜਾਣਕਾਰੀ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੇ ਅਤੇ 14% ਨੇ ਇਹ ਦਲੀਲ ਦਿਤੀ ਕਿ ਸਦਾ ਕੰਮ ਹੀ ਮੋਬਾਈਲ ਤੇ ਚਲਦਾ ਹੈ। ਇਸ ਤੋਂ ਇਲਾਵਾ 14% ਅਜਿਹੇ ਵੀ ਸਨ ਜਿਨ੍ਹਾਂ ਕਿਹਾ ਕਿ ਅਸੀਂ ਜਲਦੀ ਪਹੁੰਚਣਾ ਚੁਣਦੇ ਸੀ ਅਤੇ ਜੇਕਰ ਅਸੀਂ ਰੁਕ ਕੇ ਗੱਲ ਕਰਦੇ ਤਾਂ ਸਾਨੂੰ ਦੇਰੀ ਹੁੰਦੀ ਸੀ। ਇਹ ਮਸਲਾ ਉਦੋਂ ਹੋਰ ਵੀ ਹੈਰਾਨਕੁਨ ਹੋ ਜਾਂਦਾ ਹੈ ਜਦੋਂ 90% ਕੈਨੇਡੀਅਨਸ ਇਸ ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਜਾਣੂ ਹਨ। 
ਟ੍ਰੈਵਲਰਸ ਕੈਨੇਡਾ ਦੇ ਉਪ ਪ੍ਰਧਾਨ ਜੋਰਡਨ ਸੋਲਵੇ ਦਾ ਕਹਿਣਾ ਹੈ ਕਿ ਡਰਾਈਵਰਸ ਵਧਦੇ ਸੰਚਾਰ ਮਾਧਿਅਮਾਂ ਕਰਕੇ ਤਣਾਅ ਮਹਿਸੂਸ ਕਰ ਰਹੇ ਨੇ ਜਿਸ ਕਰਕੇ ਉਹ ਕਾਨੂੰਨ ਨਿਯਮਾਂ ਦੀ ਜਾਣਕਾਰੀ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਦੀ ਉਲੰਘਣਾ ਕਰਦੇ ਨੇ।