ਮੈਕਸੀਕੋ: ਪਿਛਲੇ ਤਿੰਨ ਮਹੀਨਿਆਂ 'ਚ 7667 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ ਦੀ ਤੁਲਨਾ ਇਸ ਸਾਲ 20 ਫ਼ੀ ਸਦੀ ਵਧਿਆ ਹਤਿਆਵਾਂ  ਦਾ ਸਿਲਸਿਲਾ

Mexico

ਮੈਕਸੀਕੋ ਵਿਚ ਹਤਿਆਵਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਾਲ 2018 ਦੀ ਪਹਿਲੀ ਤਿਮਾਹੀ 'ਚ ਹਿੰਸਕ ਅਪਰਾਧਾਂ ਵਿਚ 7667 ਲੋਕਾਂ ਦੀਆਂ ਹੱਤਿਆਵਾਂ ਹੋਈਆਂ ਹਨ, ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 20 ਫ਼ੀ ਸਦੀ ਜ਼ਿਆਦਾ ਹਨ। ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ। ਮੈਕਸੀਕੋ ਸੁਰੱਖਿਆ ਸੇਵਾਵਾਂ ਮੁਤਾਬਕ ਸਾਲ 2017 ਵਿਚ ਇਸ ਦੌਰਾਨ 6406 ਲੋਕਾਂ ਦੀ ਹਿੰਸਕ ਘਟਨਾਵਾਂ ਵਿਚ ਹਤਿਆ ਕੀਤੀ ਗਈ।ਜਾਰੀ ਕੀਤੇ ਗਏ ਅੰਕੜੇ ਮੁਤਾਬਕ ਇਸ ਦੌਰਾਨ ਸਭ ਤੋਂ ਖ਼ਤਰਨਾਕ ਮਹੀਨਾ ਮਾਰਚ ਦਾ ਰਿਹਾ, ਜਿਸ 'ਚ 2729 ਲੋਕਾਂ ਦੀਆ ਹਤਿਆ ਕੀਤੀ ਗਈ।

ਇਸ ਤੋਂ ਬਾਅਦ ਜਨਵਰੀ ਵਿਚ 2549 ਅਤੇ ਫ਼ਰਵਰੀ ਵਿਚ 2389 ਹਤਿਆਵਾਂ ਹੋਈਆਂ। ਨਸ਼ੀਲੀ ਦਵਾਈਆਂ ਦੀ ਤਸਕਰੀ ਕਰਨ ਵਾਲੇ ਗ਼ਰੋਹਾਂ, ਤੇਲ ਚੋਰੀ ਕਰਨ, ਅਗ਼ਵਾ, ਵਸੂਲੀ ਅਤੇ ਹੋਰ ਅਪਰਾਧਕ ਗਤੀਵਿਧੀਆਂ ਦੌਰਾਨ ਇਹ ਹਤਿਆਵਾਂ ਹੋਈਆਂ। ਅਜੇ ਤਕ ਸਾਲ 2017 ਵਿਚ ਸਭ ਤੋਂ ਜ਼ਿਆਦਾ 25,339 ਲੋਕਾਂ ਦੀਆਂ ਹਤਿਆਵਾਂ ਹੋਈਆਂ ਸਨ। 10 ਸਾਲ ਪਹਿਲਾਂ ਇਨ੍ਹਾਂ ਅੰਕੜਿਆਂ ਦਾ ਮੁਲਾਂਕਣ ਸ਼ੁਰੂ ਕੀਤਾ ਗਿਆ ਸੀ। ਮੈਕਸੀਕੋ ਦੇ 1 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਦੀ ਘੋਸ਼ਣਾ ਕਰਨ ਤੋਂ ਬਾਅਦ ਇਨ੍ਹਾਂ ਹਿੰਸਕ ਘਟਨਾਵਾਂ 'ਚ ਵਾਧਾ ਹੋਇਆ ਹੈ।  (ਪੀਟੀਆਈ)