ਇਕ ਸੇਬ ਲਈ ਔਰਤ 'ਤੇ ਲਗਿਆ 33185 ਰੁਪਏ ਦਾ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਔਰਤ ਨੂੰ ਹਵਾਈ ਯਾਤਰਾ ਦੌਰਾਨ ਅਪਣੇ ਬੈਗ 'ਚ ਸੇਬ ਰੱਖਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਨੂੰ ਉਸ ਦੇ ਬਦਲੇ ਕਸਟਮ ਵਿਭਾਗ ਨੂੰ ਜੁਰਮਾਨਾ ਅਦਾ ਕਰਨਾ ਪਿਆ...

Crystal Tadlock

ਵਾਸ਼ਿੰਗਟਨ : ਇਕ ਔਰਤ ਨੂੰ ਹਵਾਈ ਯਾਤਰਾ ਦੌਰਾਨ ਅਪਣੇ ਬੈਗ 'ਚ ਸੇਬ ਰੱਖਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਨੂੰ ਉਸ ਦੇ ਬਦਲੇ ਕਸਟਮ ਵਿਭਾਗ ਨੂੰ ਜੁਰਮਾਨਾ ਅਦਾ ਕਰਨਾ ਪਿਆ। ਅਮਰੀਕਾ 'ਚ ਜਹਾਜ਼ ਯਾਤਰਾ ਕਰਨ ਤੋਂ ਬਾਅਦ ਇਕ ਮਹਿਲਾ ਨੇ ਕਿਹਾ ਹੈ ਕਿ ਯਾਤਰੀ ਜਹਾਜ਼ 'ਚ ਖਾਣ ਲਈ ਦਿਤਾ ਗਿਆ ਸੇਬ ਉਸ ਦੇ ਬੈਗ 'ਚੋਂ ਮਿਲਣ 'ਤੇ ਅਮਰੀਕੀ ਕਸਟਮ ਡਿਊਟੀ ਵਿਭਾਗ ਨੇ ਉਸ 'ਤੇ 500 ਡਾਲਰ ਯਾਨੀ 33185 ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਕ ਵੈਬਸਾਈਟ ਮੁਤਾਬਕ ਪੈਰਿਸ ਤੋਂ ਅਮਰੀਕਾ ਆਈ ਕ੍ਰਿਸਟਲ ਟੈਡਲਾਕ ਨੇ ਕਿਹਾ ਕਿ ਉਨ੍ਹਾਂ ਨੇ ਉਹ ਸੇਬ ਅਗਲੀ ਉਡਾਨ ਦੌਰਾਨ ਖਾਣ ਲਈ ਬਚਾ ਲਿਆ ਸੀ। ਇਸ ਤੋਂ ਬਾਅਦ ਉਹ ਕੋਲੋਰਾਡੋ  ਦੇ ਡੈਨਵਰ ਜਾਣ ਵਾਲੀ ਸੀ। ਇਸ ਦੌਰਾਨ ਪਹਿਲੀ ਉਡਾਨ ਤੋਂ ਬਾਅਦ ਮਿਨੀਆਪੋਲਿਸ 'ਚ ਅਮਰੀਕੀ ਕਸਟਮ ਡਿਊਟੀ ਦੇ ਜਵਾਨਾਂ ਦੁਆਰਾ ਤਲਾਸ਼ੀ ਲੈਣ ਦੌਰਾਨ ਸੇਬ ਨੂੰ ਜ਼ਬਤ ਕਰ ਲਿਆ ਗਿਆ। 

ਅਮਰੀਕੀ ਕਸਟਮ ਡਿਊਟੀ ਵਿਭਾਗ ਅਤੇ ਬਾਰਡਰ ਵਿਜੀਲੈਂਸ ਵਿਭਾਗ ਨੇ ਇਸ ਮਾਮਲੇ 'ਤੇ ਹੁਣ ਤਕ ਕੋਈ ਬਿਆਨ ਨਹੀਂ ਦਿਤਾ ਹੈ। ਉਨ੍ਹਾਂ ਨੇ ਹਾਲਾਂਕਿ ਇੰਨਾ ਕਿਹਾ ਹੈ ਕਿ ਖੇਤੀਬਾੜੀ ਉਤਪਾਦਾਂ ਨੂੰ ਜ਼ਬਤ ਨਹੀਂ ਕਰਨਾ ਚਾਹੀਦਾ। ਸੇਬ ਡੈਲਟਾ ਏਅਰ ਲਾਈਨਜ਼ ਦੇ ਪਲਾਸਟਿਕ ਦੇ ਇਕ ਬੈਗ 'ਚ ਮਿਲਿਆ। 

ਸੇਬ ਮਿਲਣ 'ਤੇ ਟੈਡਲਾਕ ਨੇ ਅਧਿਕਾਰੀ ਨੂੰ ਕਿਹਾ ਕਿ ਏਵੀਏਸ਼ਨ ਕੰਪਨੀ ਨੇ ਇਹ ਉਸ ਨੂੰ ਹੁਣ ਦਿਤਾ ਹੈ। ਉਸ ਨੇ ਅਧਿਕਾਰੀ ਤੋਂ ਸੇਬ ਸੁੱਟਣ ਜਾਂ ਖਾਣ ਲਈ ਵੀ ਪੁੱਛਿਆ ਸੀ। ਇਸ ਦੇ ਬਾਵਜੂਦ ਅਧਿਕਾਰੀ ਨੇ ਮਹਿਲਾ 'ਤੇ 500 ਡਾਲਰ ਦਾ ਜੁਰਮਾਨਾ ਲਗਾ ਦਿਤਾ।