ਅਮਰੀਕਾ ’ਚ ਤੂਫ਼ਾਨ ਕਾਰਨ 5 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਅਮਰੀਕਾ ਦੇ ਸੂਬੇ ਓਕਲਹੋਮਾ ਅਤੇ ਟੈਕਸਾਸ ਵਿਚ ਤਫ਼ਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਸਥਾਨਕ ਸਮੇਂ ਮੁਤਾਬਕ
ਵਾਸ਼ਿੰਗਟਨ, 23 ਅਪ੍ਰੈਲ : ਅਮਰੀਕਾ ਦੇ ਸੂਬੇ ਓਕਲਹੋਮਾ ਅਤੇ ਟੈਕਸਾਸ ਵਿਚ ਤਫ਼ਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਸਥਾਨਕ ਸਮੇਂ ਮੁਤਾਬਕ ਬੁਧਵਾਰ ਸ਼ਾਮ ਸਮੇਂ ਓਕਲਹੋਮਾ ਦੀ ਸਰਹੱਦ ਅਤੇ ਟੈਕਸਾਸ ਵਿਚ ਤੂਫ਼ਾਨ ਆਇਆ। ਮਾਰਸ਼ਲ ਕਾਊਂਟੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਰਾਸ਼ਟਰੀ ਮੌਸਮ ਸਰਵਿਸ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਦਖਣੀ-ਪੂਰਬੀ ਓਕਲਹੋਮਾ ਕਾਊਂਟੀਜ਼ ਵਿਚ ਤੂਫ਼ਾਨ ਆ ਸਕਦਾ ਹੈ।
ਟੈਕਸਾਸ ਦੇ ਪੋਲਕ ਕਾਊਂਟੀ ਵਿਚ ਵੀ ਤਫ਼ਾਨ ਕਾਰਨ 3 ਲੋਕਾਂ ਦੀ ਮੌਤ ਹੋ ਗਈ ਤੇ ਹੋਰ 20 ਤੋਂ 30 ਵਿਅਕਤੀ ਜ਼ਖ਼ਮੀ ਹੋ ਗਏ। ਪੋਲਕ ਕਾਊਂਟੀ ਦੇ ਐਮਰਜੈਂਸੀ ਦਫ਼ਤਰ ਵਲੋਂ ਦਸਿਆ ਗਿਆ ਕਿ ਬੁਧਵਾਰ ਰਾਤ ਨੂੰ ਇੱਥੋਂ ਦੇ ਨੇੜਲੇ ਇਲਾਕਿਆਂ ਵਿਚ ਵੀ ਤੂਫ਼ਾਨ ਨੇ ਕਾਫੀ ਨੁਕਸਾਨ ਪਹੁੰਚਾਇਆ। ਦਸਿਆ ਗਿਆ ਹੈ ਕਿ ਇਥੇ ਕਈ ਰਿਹਾਇਸ਼ੀ ਇਲਾਕਿਆਂ ਅਤੇ ਵਪਾਰਕ ਅਦਾਰਿਆਂ ਨੂੰ ਤੂਫਾਨ ਕਾਰਨ ਨੁਕਸਾਨ ਝੱਲਣਾ ਪਿਆ ਹੈ। ਬੀਤੇ ਦਿਨੀਂ ਸਰਵੇ ਵਿਚ ਦਸਿਆ ਗਿਆ ਹੈ ਕਿ ਅਮਰੀਕਾ ਵਿਚ ਜੂਨ ਤੋਂ ਭਾਰੀ ਤੂਫਾਨ ਆਉਣਗੇ ਜੋ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ।