ਭਾਰਤ ਨੇ ਸੂਡਾਨ ਵਿਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਸ਼ੁਰੂ ਕੀਤਾ Operation Kaveri

ਏਜੰਸੀ

ਖ਼ਬਰਾਂ, ਕੌਮਾਂਤਰੀ

ਜਲਦ ਭਾਰਤ ਪਹੁੰਣਚਗੇ ਕਰੀਬ 500 ਭਾਰਤੀ ਨਾਗਰਿਕ

India launches Operation Kaveri to evacuate Indians stranded in Sudan


ਖਾਰਤੂਮ: ਅਫਰੀਕੀ ਦੇਸ਼ ਸੂਡਾਨ ਇਸ ਸਮੇਂ ਸੰਘਰਸ਼ ਨਾਲ ਜੂਝ ਰਿਹਾ ਹੈ। ਫ਼ੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਚੱਲ ਰਹੇ ਸੰਘਰਸ਼ 'ਚ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਉਥੇ ਫਸੇ ਹੋਏ ਹਨ। ਇਸ ਦੌਰਾਨ ਭਾਰਤ ਨੇ ਸੂਡਾਨ ਤੋਂ ਭਾਰਤੀਆਂ ਨੂੰ ਕੱਢਣ ਅਤੇ ਦੇਸ਼ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਕਾਵੇਰੀ' ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵਿਟਰ 'ਤੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਹੁਣ ਦਫ਼ਤਰਾਂ ਦੇ ਗੇੜੇ ਲਗਾਉਣ ਦੀ ਲੋੜ ਨਹੀਂ, ਪੰਜਾਬ ਦੇ ਲੋਕਾਂ ਨੂੰ ਮੋਬਾਈਲ ਫੋਨਾਂ 'ਤੇ ਮਿਲਣਗੇ ਸਰਟੀਫ਼ਿਕੇਟ

ਸੂਡਾਨ ਦੇ ਘਰੇਲੂ ਯੁੱਧ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਵਾਈ ਸੈਨਾ ਦੇ ਦੋ ਸੀ-130 ਜਹਾਜ਼ ਅਤੇ ਜਲ ਸੈਨਾ ਦੇ ਆਈਐਨਐਸ ਸੁਮੇਧਾ ਸਾਊਦੀ ਅਰਬ ਅਤੇ ਸੂਡਾਨ ਪਹੁੰਚ ਗਏ ਹਨ। ਹਵਾਈ ਫ਼ੌਜ ਦੇ ਜਹਾਜ਼ ਜੇਦਾਹ, ਸਾਊਦੀ ਅਰਬ ਵਿਚ ਤਾਇਨਾਤ ਹਨ, ਜਦਕਿ ਆਈਐਨਐਸ ਸੁਮੇਧਾ ਸੂਡਾਨ ਦੀ ਬੰਦਰਗਾਹ 'ਤੇ ਪਹੁੰਚ ਗਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ।

ਇਹ ਵੀ ਪੜ੍ਹੋ: IPL 2023: ਦੋ ਮੈਚਾਂ 'ਚ ਧੋਨੀ ਨੇ IPL ਤੋਂ ਦਿੱਤਾ ਸੰਨਿਆਸ ਲੈਣ ਦਾ ਸੰਕੇਤ! 

ਸੂਡਾਨ ਦੇ ਘਰੇਲੂ ਯੁੱਧ 'ਚ 3500 ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਰਾਜਧਾਨੀ ਖਾਰਤੂਮ ਦਾ ਮੁੱਖ ਹਵਾਈ ਅੱਡਾ ਫ਼ੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰਐਸਐਫ) ਵਿਚਕਾਰ ਲੜਾਈ ਦਾ ਸਥਾਨ ਰਿਹਾ ਹੈ। ਖਾਰਤੂਮ ਤੋਂ 850 ਕਿਲੋਮੀਟਰ ਦੂਰ ਲਾਲ ਸਾਗਰ 'ਤੇ ਸਥਿਤ ਪੋਰਟ ਸੂਡਾਨ ਤੋਂ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਲੜਾਈ ਦੌਰਾਨ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। 72 ਘੰਟੇ ਦੀ ਜੰਗਬੰਦੀ ਦੇ ਬਾਵਜੂਦ ਦੋਵਾਂ ਪਾਸਿਆਂ ਤੋਂ ਹਮਲੇ ਜਾਰੀ ਹਨ।