ਪਾਕਿਸਤਾਨ : ਮੁਸਲਿਮ ਭਾਈਚਾਰੇ ਨੇ ਗੁਰਦੁਆਰੇ ਸਾਹਿਬ ਦਾ ਕਰਵਾਇਆ ਨਵੀਨੀਕਰਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਾਬਾ ਦਿੱਤਾ ਮੱਲ ਨੇ ਗੁਰੂ ਜੀ ਵੱਲੋਂ ਅੰਮ੍ਰਿਤਸਰ ਵਿਚ ਲੜੀ ਪਹਿਲੀ ਲੜਾਈ ਵਿਚ ਸ਼ਹੀਦੀ ਦਾ ਜਾਮ ਪੀਤਾ ਸੀ

photo

 

ਪਾਕਿਸਤਾਨ : ਲਹਿੰਦੇ ਪੰਜਾਬ ਵਿਚ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਖਿਆਲਾ ਕਲਾਂ ਜੇਬੀ-57 ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦਿੱਤਾ ਮੱਲ ਜੀ ਦਾ ਮੁਸਲਮਾਨ ਭਾਈਚਾਰੇ ਨੇ 75 ਸਾਲਾਂ ਬਾਅਦ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ਤੇ ਨਵੀਨੀਕਰਨ ਕੀਤਾ ਹੈ। ਉਨ੍ਹਾਂ ਗੁਰਦੁਆਰੇ ਦੀ ਇਮਾਰਤ ਨੂੰ ਰੰਗ ਰੋਗਨ ਕਰਕੇ ਕਰਤਾਰਪੁਰ ਸਾਹਿਬ ਤੋਂ ਦਸਾਂ ਗੁਰੂਆਂ ਦੀ ਫੋਟੋ ਲਿਆ ਕੇ ਗੁਰਦੁਆਰੇ ਵਿਚ ਸੁਸ਼ੋਭਿਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ਵੰਡ ਤੋਂ ਪਹਿਲਾ ਪਾਕਿਸਤਾਨ ਦੇ ਜ਼ਿਲ੍ਹਾ ਫ਼ੈਸਲਾਬਾਦ ਦਾ ਪਿੰਡ ਖਿਆਲਾ ਕਲਾਂ ਜੇਬੀ-57 ਸਿੱਖ ਭਾਈਚਾਰੇ ਦਾ ਪਿੰਡ ਸੀ।

ਜ਼ਿਕਰਯੋਗ ਹੈ ਕਿ ਛੇਵੀ ਪਾਤਸ਼ਾਹੀ ਗੁਰੂ ਹਰਿਗੋਬਿੰਦ ਜੀ ਦੇ ਨੇੜਲੇ ਗੁਰਸਿੱਖ ਬਾਬਾ ਦਿੱਤਾ ਮੱਲ ਨੇ ਗੁਰੂ ਜੀ ਵੱਲੋਂ ਅੰਮ੍ਰਿਤਸਰ ਵਿਚ ਲੜੀ ਪਹਿਲੀ ਲੜਾਈ ਵਿਚ ਸ਼ਹੀਦੀ ਦਾ ਜਾਮ ਪੀਤਾ ਸੀ

ਬਾਬਾ ਜੀ ਦੇ ਭਆਈਚਾਰੇ ਅਤੇ ਪੈਰੋਕਾਰ ਪਿੰਡ ਖਿਆਲਾ ਕਲਾਂ ਜੇਬੀ-57 ਵਿਚ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਬਾਬਾ ਦਿੱਤਾ ਮੱਲ ਜੀ ਬਣਾਇਆ ਵੰਡ ਸਮੇਂ ਸਿਖ ਭਾਈਚਾਰਾ ਤੇ ਪੈਰੋਕਾਰ ਚੜ੍ਹਦੇ ਪੰਜਾਬ ਵਿਚ ਭੋਗਪੁਰ ਇਲਾਕੇ ਵਿਚ ਰਹਿਣ ਲੱਗੇ ਅਤੇ ਉਸ ਪਿੰਡ ਵਿਚ ਚੜ੍ਹਦੇ ਪੰਜਾਬ ਵਿੱਚੋਂ ਉੱਠ ਕੇ ਗਿਾ ਮੁਸਲਮਾਨ ਭਾੀਚਾਰਾ ਰਹਿਣ ਲੱਗਿਆ। ਉਨ੍ਹਾਂ ਗੁਰਦੁਆਰੇ ਦੀ ਇਮਾਰਤ ਨਾਲ ਕੋਈ ਛੇੜਖਾਨੀ ਨਹੀਂ ਕੀਤੀ। ਪਿੰਡ ਦੇ ਸਰਕਾਰੀ ਮਾਸਟਰ ਅੱਲ੍ਹਾ ਦਿੱਤਾ ਨੇ ਵੀਡੀਓ ਰਾਹੀਂ ਬਾਬਾ ਜੀ ਦੇ ਭੋਗਪੁਰ ਨੇੜੇ ਰਹਿ ਰਹੇ ਸਿੱਖਾਂ ਨਾਲ ਰਾਬਤਾ ਕਰਕੇ ਪਿੰਡ ਵਾਸੀਆਂ ਨੂੰ ਬਾਬਾ ਦਿੱਤਾ ਮੱਲ ਦੇ ਇਤਿਹਾਸ ਬਾਰੇ ਜਾਣੂ ਕਰਾਇਆ। ਮੁਸਲਮਾਨ ਭਾਈਚਾਰੇ ਨੇ ਪ੍ਰਭਾਵਿਤ ਹੋ ਕੇ ਗੁਰਦੁਆਰੇ ਦੀ ਇਮਾਰਤ ਨੂੰ ਰੰਗ ਰੋਗਨ ਕਰਵਾਇਆ