Trending News : ਹਰ ਰੋਜ਼ ਬੁਆਏਫ੍ਰੈਂਡ ਨੂੰ 100 ਵਾਰ ਕਰਦੀ ਸੀ ਫੋਨ ,ਵਜ੍ਹਾ ਜਾਣਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

ਏਜੰਸੀ

ਖ਼ਬਰਾਂ, ਕੌਮਾਂਤਰੀ

'ਲਵ ਬ੍ਰੇਨ' ਦੀ ਬਿਮਾਰੀ ਤੋਂ ਸੀ ਪੀੜਤ

Trending News

Trending News : ਗਰਲਫ੍ਰੈਂਡ -ਬੁਆਏਫ੍ਰੈਂਡ ਅਕਸਰ ਇੱਕ ਦੂਜੇ ਨੂੰ ਕਾਲ ਕਰਕੇ ਦਿਨ ਭਰ ਦਾ ਅਪਡੇਟ ਲੈਂਦੇ ਹਨ ਪਰ ਕਈ ਵਾਰ ਦੋ ਪਾਰਟਨਰ ਵਿੱਚੋਂ ਕੋਈ ਇੱਕ ਇੰਨਾ ਪਸੀਨੇਟਿਵ ਹੋ ਜਾਂਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਕਿ ਉਸਨੂੰ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਨਾਲ ਗੱਲ ਕਰਨ ਦੀ ਐਨੀ ਆਦਤ ਹੋ ਜਾਂਦੀ ਹੈ ਕਿ ਉਹ ਸਾਰਾ ਦਿਨ ਫੋਨ ਕਰਦੇ ਹਨ। ਹਾਲ ਹੀ 'ਚ ਚੀਨ ਦੀ ਇਕ ਲੜਕੀ ਨਾਲ ਜੁੜਿਆ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜੋ ਹੈਰਾਨ ਕਰਨ ਵਾਲਾ ਹੈ।

ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੀ ਰਹਿਣ ਵਾਲੀ 18 ਸਾਲਾ Xiaoyu ਆਪਣੇ ਬੁਆਏਫ੍ਰੈਂਡ ਨੂੰ ਦਿਨ 'ਚ 100 ਤੋਂ ਵੱਧ ਵਾਰ ਫੋਨ ਕਰਦੀ ਸੀ। ਯੂਨੀਯੂ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਉਹ ਇੰਨੀ ਅਜੀਬ ਹੋ ਗਈ ਸੀ ਕਿ ਉਸਦੀ ਇਸ ਆਦਤ ਨੇ ਉਸਦੀ ਮਾਨਸਿਕ ਸਿਹਤ ਅਤੇ ਉਸਦੇ ਬੁਆਏਫ੍ਰੈਂਡ ਦੀ ਜ਼ਿੰਦਗੀ ਨੂੰ ਬਰਬਾਦ ਕਰ ਰੱਖਿਆ ਸੀ।

ਚੇਂਗਦੂ ਦੇ ਦਾ ਫੋਰਥ ਪੀਪਲਜ਼ ਹਸਪਤਾਲ ਦੇ ਇੱਕ ਡਾਕਟਰ ਡੂ ਨਾ ਨੇ ਕਿਹਾ ਕਿ ਜ਼ਿਆਓਯੂ ਦਾ ਚਿੰਤਾਜਨਕ ਵਿਵਹਾਰ ਕਾਲਜ ਵਿੱਚ ਸ਼ੁਰੂ ਹੋਇਆ। ਜ਼ਿਆਓਯੂ ਅਤੇ ਉਸਦੇ ਬੁਆਏਫ੍ਰੈਂਡ ਦਾ ਅਫੇਅਰ ਸ਼ੁਰੂ ਹੋਣ ਤੋਂ ਬਾਅਦ ਉਹ ਜਲਦੀ ਹੀ ਰਿਸ਼ਤੇ ਵਿੱਚ ਅਸਹਿਜ ਅਤੇ ਦੱਬਿਆ ਹੋਇਆ ਮਹਿਸੂਸ ਕਰਨ ਲੱਗਿਆ ਕਿਉਂਕਿ ਜ਼ਿਆਓਯੂ ਹਰ ਚੀਜ਼ ਲਈ ਉਸ 'ਤੇ ਨਿਰਭਰ ਹੋ ਗਈ ਸੀ। ਉਸਨੂੰ ਹਰ ਸਮੇਂ ਉਸਦੀ ਜ਼ਰੂਰਤ ਹੁੰਦੀ ਸੀ। ਉਹ ਹਮੇਸ਼ਾ ਉਸਦੀ ਲੋਕੇਸ਼ਨ ਜਾਣਨਾ ਚਾਹੁੰਦੀ ਸੀ ਅਤੇ ਹਰ ਮੈਸੇਜ ਦਾ ਤੁਰੰਤ ਜਵਾਬ ਚਾਹੁੰਦੀ ਸੀ।

ਇੱਕ ਵਾਇਰਲ ਵੀਡੀਓ ਕਲਿੱਪ ਵਿੱਚ ਜ਼ਿਆਓਯੂ ਆਪਣੇ ਬੁਆਏਫ੍ਰੈਂਡ ਨੂੰ ਉਸਦਾ WeChat ਕੈਮਰਾ ਆਨ ਕਰਨ ਲਈ ਵਾਰ-ਵਾਰ ਮੈਸੇਜ ਭੇਜ ਰਹੀ ਸੀ। ਉਹ ਜਵਾਬ ਨਹੀਂ ਦਿੰਦਾ ਪਰ ਉਹ ਫਿਰ ਵੀ ਉਸ ਨੂੰ ਵੀਡੀਓ ਕਾਲ ਕਰਦੀ ਹੈ, ਜਿਸ ਨੂੰ ਉਹ ਨਜ਼ਰਅੰਦਾਜ਼ ਕਰ ਦਿੰਦਾ ਹੈ। ਇੱਕ ਦਿਨ ਉਸਨੇ ਆਪਣੇ ਬੁਆਏਫ੍ਰੈਂਡ ਨੂੰ 100 ਤੋਂ ਵੱਧ ਵਾਰ ਫੋਨ ਕੀਤਾ ਪਰ ਉਸਨੇ ਜਵਾਬ ਨਹੀਂ ਦਿੱਤਾ। 

ਇਸ ਨਾਲ ਉਹ ਇੰਨਾ ਗੁੱਸੇ 'ਚ ਆ ਗਈ ਕਿ ਉਸ ਨੇ ਘਰ ਦਾ ਸਾਮਾਨ ਸੁੱਟਣਾ ਅਤੇ ਤੋੜਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਫੋਨ 'ਤੇ ਬਾਲਕੋਨੀ ਤੋਂ ਛਾਲ ਮਾਰਨ ਦੀ ਧਮਕੀ ਦਿੱਤੀ ਤਾਂ ਉਸ ਦੇ ਬੁਆਏਫ੍ਰੈਂਡ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਹਸਪਤਾਲ ਲੈ ਗਈ। ਇੱਥੇ ਉਸਨੂੰ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਦਾ ਪਤਾ ਲੱਗਿਆ, ਜਿਸ ਨੂੰ ਬੋਲਚਾਲ ਵਿੱਚ 'ਲਵ ਬ੍ਰੇਨ' ਕਿਹਾ ਜਾਂਦਾ ਹੈ।

ਡਾਕਟਰ ਨੇ ਕਿਹਾ ਕਿ ਇਹ ਸਥਿਤੀ ਚਿੰਤਾ, ਬਾਈ-ਪੋਲਰ ਡਿਸਆਰਡਰ ਅਤੇ ਡਿਪਰੈਸ਼ਨ ਵਰਗੀਆਂ ਹੋਰ ਮਾਨਸਿਕ ਬਿਮਾਰੀਆਂ ਦੇ ਨਾਲ ਵੀ ਮੌਜੂਦ ਹੋ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਜ਼ਿਆਓਯੂ ਦੀ ਬਿਮਾਰੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਪਰ ਕਿਹਾ ਕਿ ਇਹ ਅਕਸਰ ਉਨ੍ਹਾਂ ਲੋਕਾਂ ਵਿੱਚ ਹੁੰਦਾ ਹੈ ,ਜਿਨ੍ਹਾਂ ਦੇ ਬਚਪਨ ਵਿੱਚ ਆਪਣੇ ਮਾਪਿਆਂ ਨਾਲ ਸਬੰਧ ਚੰਗੇ ਨਾ ਰਹੇ ਹੋਣ।