Outward remittances : ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਨੇ ਆਪਣੇ ਘਰ ਭੇਜੇ ਰਿਕਾਰਡ 2.45 ਲੱਖ ਕਰੋੜ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹ ਪਿਛਲੇ ਸਾਲ ਨਾਲੋਂ ਕਰੀਬ 18 ਫੀਸਦੀ ਜ਼ਿਆਦਾ

outward remittances

Outward remittances : ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਨੇ ਆਪਣੇ ਘਰ ਯਾਨੀ ਭਾਰਤ 'ਚ ਰਿਕਾਰਡ ਪੈਸੇ ਭੇਜੇ ਹਨ। ਭਾਰਤੀ ਰਿਜ਼ਰਵ ਬੈਂਕ  (RBI) ਦੇ ਅੰਕੜਿਆਂ ਅਨੁਸਾਰ ਅਪ੍ਰੈਲ 2023 ਤੋਂ ਫਰਵਰੀ 2024 ਦੇ ਦੌਰਾਨ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੇ "ਉਦਾਰੀਕਰਨ ਰੈਮਿਟੈਂਸ ਸਕੀਮ" (LRS) ਦੇ ਤਹਿਤ 29.43 ਅਰਬ ਡਾਲਰ ਭੇਜੇ। ਇਹ ਪਿਛਲੇ ਸਾਲ ਦੀ ਸਮਾਨ ਮਿਆਦ (24.18 ਅਰਬ ਡਾਲਰ ) ਦੇ ਮੁਕਾਬਲੇ 22% ਜ਼ਿਆਦਾ ਹੈ। ਧਿਆਨਯੋਗ ਹੈ ਕਿ   LRS ਤਹਿਤ ਭੇਜੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ।

ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੁਆਰਾ ਭੇਜੇ ਗਏ ਪੈਸੇ (LRS remittances) 'ਚ ਕੋਵਿਡ-19 ਮਹਾਂਮਾਰੀ ਦੇ ਕਾਰਨ ਵਿੱਤੀ ਸਾਲ 2021 ਵਿੱਚ LRS ਰਿਮਿਟੈਂਸ 'ਚ ਗਿਰਾਵਟ ਆਈ ਸੀ, ਪਰ ਵਿੱਤੀ ਸਾਲ 2022 ਤੋਂ ਇਸ ਵਿੱਚ ਸੁਧਾਰ ਦੇਖਿਆ ਗਿਆ ਹੈ ਅਤੇ 2023 ਵਿੱਚ ਵਾਧਾ ਜਾਰੀ ਰਿਹਾ। ਭਾਵੇਂ ਹੀ ਫਰਵਰੀ 2024 ਵਿੱਚ ਗਿਰਾਵਟ ਆਈ ਸੀ, ਜੇਕਰ ਅਸੀਂ ਪੂਰੇ ਸਾਲ ਦੇ ਅੰਕੜਿਆਂ ਨੂੰ ਵੇਖੀਏ, ਤਾਂ ਇੱਕ ਚੰਗੀ ਖ਼ਬਰ ਹੈ!

ਵਿੱਤੀ ਸਾਲ 2023 ਵਿੱਚ LRS ਤਹਿਤ ਭੇਜੀ ਗਈ ਰਕਮ ਹੁਣ ਤੱਕ ਦੀ ਸਭ ਤੋਂ ਵੱਧ 27.14 ਅਰਬ ਡਾਲਰ ਰਹੀ। ਇਹ ਪਿਛਲੇ ਸਾਲ ਦੇ ਮੁਕਾਬਲੇ 6% ਦਾ ਵਾਧਾ ਹੈ। ਹਾਲਾਂਕਿ, ਫਰਵਰੀ 2024 ਦੇ ਅੰਕੜੇ (2.01 ਬਿਲੀਅਨ ਡਾਲਰ ) ਨੇ ਜਨਵਰੀ ਦੇ ਅੰਕੜਿਆਂ (2.62 ਬਿਲੀਅਨ ਡਾਲਰ ) ਦੇ ਮੁਕਾਬਲੇ 'ਚ 23% ਦੀ ਗਿਰਾਵਟ ਦਰਜ ਕੀਤੀ ਸੀ।

ਵਿਦੇਸ਼ ਘੁੰਮਣ ਦਾ ਖਰਚਾ ਵਧਿਆ 

ਅਪ੍ਰੈਲ-ਫਰਵਰੀ 2024 ਦੇ ਵਿਚਕਾਰ ਅੰਤਰਰਾਸ਼ਟਰੀ ਯਾਤਰਾ 'ਤੇ ਖਰਚ 27.91% ਤੋਂ ਵੱਧ ਕੇ 16 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ , ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 12.51 ਬਿਲੀਅਨ ਡਾਲਰ ਤੋਂ ਕਾਫ਼ੀ ਜ਼ਿਆਦਾ ਹੈ। ਇਸ ਵਾਧੇ ਦਾ ਮੁੱਖ ਕਾਰਨ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਵਿਦੇਸ਼ੀ ਸਿੱਖਿਆ ਲਈ ਭੇਜੇ ਜਾਣ ਵਾਲੇ ਪੈਸੇ ਵਿੱਚ ਵਾਧਾ ਹੈ।

ਰਿਸ਼ਤੇਦਾਰਾਂ ਨੂੰ ਮਿਲਣ 'ਤੇ 4.22 ਬਿਲੀਅਨ ਡਾਲਰ ਅਤੇ ਵਿਦੇਸ਼ੀ ਸਿੱਖਿਆ 'ਤੇ 3.28 ਬਿਲੀਅਨ ਡਾਲਰ ਖਰਚ ਕੀਤੇ ਗਏ। ਹਾਲਾਂਕਿ, ਪਿਛਲੇ ਸਾਲ ਫਰਵਰੀ ਦੇ ਮੁਕਾਬਲੇ ਇਸ ਸਾਲ 4% ਘੱਟ ਪੈਸੇ ਭੇਜੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਅੰਤਰਰਾਸ਼ਟਰੀ ਯਾਤਰਾ 'ਚ ਕਮੀ ਕਾਰਨ ਆਈ ਹੈ।

ਜੇਕਰ ਅਸੀਂ ਫਰਵਰੀ 2024 ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਵਿਦੇਸ਼ ਯਾਤਰਾ 'ਤੇ ਖਰਚ ਥੋੜ੍ਹਾ ਘੱਟ ਹੋਇਆ ਹੈ। ਐਲਆਰਐਸ ਸਕੀਮ ਦੇ ਤਹਿਤ ਕੁੱਲ ਖਰਚੇ ਦਾ ਅੱਧੇ ਤੋਂ ਵੱਧ ਵਿਦੇਸ਼ ਯਾਤਰਾ 'ਤੇ ਹੁੰਦਾ ਹੈ ਪਰ ਇਸ ਸਾਲ ਫਰਵਰੀ ਵਿਚ ਇਸ ਵਿਚ 1.6% ਦੀ ਗਿਰਾਵਟ ਆਈ ਹੈ।

ਇਸ ਦਾ ਮਤਲਬ ਹੈ ਕਿ ਇਸ ਵਾਰ ਫਰਵਰੀ 'ਚ ਵਿਦੇਸ਼ ਯਾਤਰਾ 'ਤੇ ਕੁੱਲ 1.05 ਅਰਬ ਡਾਲਰ ਖਰਚ ਹੋਏ ਹਨ। ਇਸ ਦੇ ਨਾਲ ਹੀ ਚੰਗੀ ਗੱਲ ਇਹ ਹੈ ਕਿ ਸਿੱਖਿਆ, ਗਿਫਟ ਅਤੇ ਪਰਿਵਾਰ ਦੇ ਰੱਖ-ਰਖਾਅ ਲਈ ਭੇਜੇ ਜਾਣ ਵਾਲੇ ਪੈਸਿਆਂ ਵਿੱਚ ਵਾਧਾ ਹੋਇਆ ਹੈ। ਉਦਾਹਰਣ ਵਜੋਂ, ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਸ ਵਾਰ 246.82 ਮਿਲੀਅਨ ਡਾਲਰ ਭੇਜੇ ਗਏ। 

ਐਲਆਰਐਸ ਸਕੀਮ 2004 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਭਾਰਤੀ ਨਿਵਾਸੀ ਹਰ ਸਾਲ ਵੱਧ ਤੋਂ ਵੱਧ 250,000 ਅਮਰੀਕੀ ਡਾਲਰ ਵਿਦੇਸ਼ ਭੇਜ ਸਕਦੇ ਹਨ। ਇਸਦੀ ਵਰਤੋਂ ਵਿਦੇਸ਼ ਯਾਤਰਾ ਤੋਂ ਇਲਾਵਾ, ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ ਜਿਵੇਂ ਕਿ ਵਿਦੇਸ਼ ਵਿੱਚ ਜਾਇਦਾਦ ਖਰੀਦਣਾ, ਇਲਾਜ ਕਰਵਾਉਣਾ ਆਦਿ।