ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਬਾਰੇ ਹੋ ਰਹੀ ਹੈ ਸਮੀਖਿਆ : ਅਮਰੀਕੀ ਵਿਦੇਸ਼ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੈਂਪੀਉ ਨੇ ਪਾਕਿਸਤਾਨ 'ਤੇ ਅਮਰੀਕੀ ਰਾਜਦੂਤਾਂ ਨਾਲ ਦੁਰ ਵਿਵਹਾਰ ਕਰਨ ਦਾ ਦੋਸ਼........

mike pompeo

Dana Robhrabacher

ਵਾਸ਼ਿੰਗਟਨ, 24 ਮਈ (ਏਜੰਸੀ): ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੈਂਪੀਉ ਨੇ ਪਾਕਿਸਤਾਨ 'ਤੇ ਅਮਰੀਕੀ ਰਾਜਦੂਤਾਂ ਨਾਲ ਦੁਰ ਵਿਵਹਾਰ ਕਰਨ ਦਾ ਦੋਸ਼ ਲਾਉਦਿਆਂ ਕਿਹਾ ਹੈ ਕਿ ਅਮਰੀਕਾ ਵਲੋਂ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਬਾਰੇ ਸਮੀਖਿਆ ਹੋ ਰਹੀ ਹੈ। ਉਹ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਵਿਦੇਸ਼ ਮੰਤਰੀ ਨੇ ਸੰਸਦ ਮੈਂਬਰ ਡਾਨਾ ਰੋਹਰਾਬਾਰੋਚ ਦੇ ਸਵਾਲ ਦੇ ਉਸ ਜਵਾਬ ਵਿਚ ਕਿਹਾ ਕਿ ਅਮਰੀਕਾ ਨੂੰ ਉਨੀ ਦੇਰ ਤਕ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਰੋਕ ਦੇਣੀ ਚਾਹੀਦੀ ਹੈ ਜਿੰਨੀ ਦੇਰ ਉਹ ਡਾ. ਸ਼ਕੀਲ ਅਫਰੀਦੀ ਨੂੰ ਰਿਹਾਅ ਨਹੀਂ ਕਰ ਦਿੰਦਾ। ਦਸ ਦਈਏ ਕਿ ਡਾ. ਸ਼ਕੀਲ ਉਹ ਹੈ ਜਿਸ ਨੇ ਉਸਾਮਾ ਬਿਨ ਲਾਦੇਨ ਦੀ ਪਾਕਿਸਤਾਨ 'ਚ ਲੁਕੇ ਹੋਣ ਦੀ ਖ਼ਬਰ ਦਿਤੀ ਸੀ ਤੇ ਪਾਕਿਸਤਾਨ ਨੇ ਉਸ ਨੂੰ ਕੈਦ ਕਰ ਰਖਿਆ ਹੈ।