ਉੁਤਰੀ ਬਗਦਾਦ ਵਿਚ ਆਤਮਘਾਤੀ ਹਮਲੇ 'ਚ ਸੱਤ ਮੌਤਾਂ
ਬਗਦਾਦ ਦੇ ਇਕ ਪਾਰਕ ਵਿਚ ਹੋਏ ਆਤਮਘਾਤੀ ਹਮਲੇ ਵਿਚ ਇਕ ਪੁਲਿਸ ਕਰਮੀ ਸਮੇਤ ਸੱਤ ਵਿਅਕਤੀਆਂ ਦੇ ਮਾਰੇ ਜਾਣ ਦੀ ..........
Iraq
ਬਗਦਾਦ, 24 ਮਈ (ਏਜੰਸੀ): ਬਗਦਾਦ ਦੇ ਇਕ ਪਾਰਕ ਵਿਚ ਹੋਏ ਆਤਮਘਾਤੀ ਹਮਲੇ ਵਿਚ ਇਕ ਪੁਲਿਸ ਕਰਮੀ ਸਮੇਤ ਸੱਤ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਹਮਲਾਵਰਾਂ ਬਾਰੇ ਏਜੰਸੀਆਂ ਨੂੰ ਪਤਾ ਲੱਗ ਗਿਆ ਸੀ ਪਰ ਉਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਰੋਕਿਆ ਜਾਂਦਾ ਉਹ ਪਾਰਕ ਦੇ ਵਿਚ ਵੜ ਗਏ ਅਤੇ ਉਨ੍ਹਾਂ ਨੇ ਧਮਾਕਾ ਕਰ ਕੇ ਅਪਣੇ ਆਪ ਨੂੰ ਉਡਾ ਲਿਆ ਜਿਸ ਨਾਲ ਇਕ ਪੁਲਿਸ ਕਰਮੀ ਤੇ ਛੇ ਆਮ ਲੋਕ ਮਾਰੇ ਗਏ।