ਟਰੰਪ ਨੇ ਦਿਤੇ ਚਰਚ ਖੋਲ੍ਹਣ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਰਚ ਅਤੇ ਹੋਰ ਧਾਰਮਕ ਸਥਾਨਾਂ ਨੂੰ ਮਹੱਤਵਪੂਰਨ ਦਸਦਿਆਂ ਸੂਬਿਆਂ ਵਿਚ ਜਾਰੀ

File Photo

ਵਾਸ਼ਿੰਗਟਨ, 23 ਮਈ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਰਚ ਅਤੇ ਹੋਰ ਧਾਰਮਕ ਸਥਾਨਾਂ ਨੂੰ ਮਹੱਤਵਪੂਰਨ ਦਸਦਿਆਂ ਸੂਬਿਆਂ ਵਿਚ ਜਾਰੀ ਤਾਲਾਬੰਦੀ ਦੌਰਾਨ ਦੇਸ਼ ਭਰ ਦੇ ਗਵਰਨਰਾਂ ਵਲੋਂ ਇਨ੍ਹਾਂ ਨੂੰ ਇਸ ਹਫ਼ਤੇ ਦੇ ਅਖੀਰ ਵਿਚ ਖੋਲ੍ਹਣ ਦੇ ਹੁਕਮ ਦਿਤੇ। ਨਾਲ ਹੀ ਉਨ੍ਹਾਂ ਹੁਕਮ ਨਾ ਮੰਨਣ ਉਤੇ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿਤੀ। ਪੂਰੇ ਵਿਸ਼ਵ ਵਿਚ ਅਮਰੀਕਾ ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਅਮਰੀਕਾ ਵਿਚ ਹੁਣ ਤਕ 16 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਦੇ ਕਰੀਬ ਪਹੁੰਚ ਗਈ ਹੈ। ਰਾਸ਼ਟਪਤੀ ਟਰੰਪ ਨੇ ਕਿਹਾ ਕਿ ਗਵਰਨਰਾਂ ਵਲੋਂ ਇਨ੍ਹਾਂ ਥਾਵਾਂ ਨੂੰ ਖੋਲ੍ਹਣ ਦੀ ਆਗਿਆ ਦਿਤੀ ਜਾਣੀ ਚਾਹੀਦੀ ਹੈ। ਨਿਊਜ਼ ਏਜੰਸੀ ਏਪੀ ਨੇ ਜਾਣਕਾਰੀ ਦਿਤੀ ਕਿ ਟਰੰਪ ਨੇ ਇਹ ਗੱਲ ਵ੍ਹਾਈਟ ਹਾਊਸ ਵਿਚ ਜਲਦਬਾਜ਼ੀ ਵਿਚ ਕਰਵਾਈ ਕਾਨਫ਼ਰੰਸ ਦੌਰਾਨ ਕਹੀ ਹੈ। (ਏਜੰਸੀ)