ਚੰਡੀਗੜ੍ਹ ਦੇ ਜਗਜੀਤ ਸਿੰਘ ਨੇ ਵਧਾਇਆ ਮਾਣ, ਨਿਊਜ਼ੀਲੈਂਡ ਵਿਚ ਬਣੇ ਜਾਰਜੀਆ ਆਨਰੇਰੀ ਕੌਂਸਲ
ਜਗਜੀਤ ਦੀ ਪਤਨੀ ਕਲੱਬ ਦੇ ਜ਼ਰੀਏ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਵਧਾ ਰਹੀ ਅੱਗੇ
ਚੰਡੀਗੜ੍ਹ: ਚੰਡੀਗੜ੍ਹ ਦੇ ਜਗਜੀਤ ਸਿੰਘ ਨੇ ਨਿਊਜ਼ੀਲੈਂਡ ਵਿਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਭਾਰਤੀ ਮੂਲ ਦੇ ਨਿਊਜ਼ੀਲੈਂਡ ਦੇ ਨਾਗਰਿਕ ਜਗਜੀਤ ਸਿੰਘ ਨੂੰ ਜਾਰਜੀਆ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਆਨਰੇਰੀ ਕੌਂਸਲ ਨਿਯੁਕਤ ਕੀਤਾ ਹੈ।
ਹੁਣ, ਜਾਰਜੀਆ ਅਤੇ ਨਿਊਜ਼ੀਲੈਂਡ ਵਿਚਾਲੇ ਜੋ ਵੀ ਵਪਾਰ ਅਤੇ ਕਾਰੋਬਾਰ ਹੋਵੇਗਾ ਜਿਸ ਵਿਚ ਰਾਜਨੀਤਿਕ, ਆਰਥਿਕ, ਵਪਾਰ, ਸਭਿਆਚਾਰ, ਸਿੱਖਿਆ ਅਤੇ ਵਿਗਿਆਨ ਨਾਲ ਸਬੰਧਤ ਹੋਣਗੇ ਉਸ ਵਿਚ ਜਗਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਹੋਵੇਗਾ।
ਜਗਜੀਤ ਸਿੰਘ ਦੀ ਉਸ ਦੀ ਪਤਨੀ ਰੀਟਾ ਅਰੋੜਾ ਨਿਊਜ਼ੀਲੈਂਡ ਵਿੱਚ ‘ਨਿਊਜ਼ੀਲੈਂਡ ਚੰਡੀਗੜ੍ਹ’ ਨਾਮਕ ਇੱਕ ਪਰਿਵਾਰਕ ਸੋਸ਼ਲ ਕਲੱਬ ਚਲਾ ਰਹੀ ਹੈ। ਇਸ ਕਲੱਬ ਦੇ ਜ਼ਰੀਏ, ਉਹ ਭਾਰਤੀ ਸਭਿਆਚਾਰ ਅਤੇ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ। ਇਸ ਕਲੱਬ ਦੀ ਤਰਫੋਂ ਨਿਊਜ਼ੀਲੈਂਡ ਵਿੱਚ ਕਈ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਜਗਜੀਤ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 12 ਸਾਲਾਂ ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ।