US Storm News: ਅਮਰੀਕਾ ਦੇ ਆਇਓਵਾ 'ਚ ਤੂਫਾਨ ਨੇ ਮਚਾਈ ਤਬਾਹੀ, 5 ਮੌਤਾਂ ਅਤੇ 35 ਜ਼ਖਮੀ
ਆਇਓਵਾ ਦੇ ਪਬਲਿਕ ਸੇਫਟੀ ਵਿਭਾਗ ਨੇ ਕਿਹਾ ਕਿ ਤੂਫਾਨ ਤੋਂ ਬਾਅਦ ਗ੍ਰੀਨਫੀਲਡ ਖੇਤਰ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ।
US Storm News: ਅਮਰੀਕਾ ਦੇ ਆਇਓਵਾ 'ਚ ਆਏ ਸ਼ਕਤੀਸ਼ਾਲੀ ਤੂਫਾਨ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 35 ਜ਼ਖਮੀ ਹੋ ਗਏ। ਤੂਫਾਨ ਨਾਲ ਗ੍ਰੀਨਫੀਲਡ ਸ਼ਹਿਰ ਤਬਾਹ ਹੋ ਗਿਆ ਹੈ। ਆਇਓਵਾ ਦੇ ਪਬਲਿਕ ਸੇਫਟੀ ਵਿਭਾਗ ਨੇ ਕਿਹਾ ਕਿ ਤੂਫਾਨ ਤੋਂ ਬਾਅਦ ਗ੍ਰੀਨਫੀਲਡ ਖੇਤਰ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ।
ਵਿਭਾਗ ਨੇ ਕਿਹਾ ਹੈ ਕਿ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ। ਐਡਮਜ਼ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਪੰਜਵੀਂ ਮੌਤ ਇਕ ਔਰਤ ਸੀ। ਤੂਫਾਨ ਨੇ ਗ੍ਰੀਨਫੀਲਡ ਵਿਚ ਵਿਆਪਕ ਤਬਾਹੀ ਮਚਾਈ ਹੈ। 2000 ਦੇ ਕਸਬੇ ਵਿਚ ਘਰ ਤਬਾਹ ਹੋ ਗਏ, ਦਰੱਖਤ ਡਿੱਗ ਗਏ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਿਆ।
ਉਧਰ ਉੱਤਰੀ ਮੈਕਸੀਕੋ ਦੇ ਨਿਊਵੋ ਲਿਓਨ ਸੂਬੇ 'ਚ ਤੇਜ਼ ਤੂਫਾਨ ਕਾਰਨ ਇਕ ਚੋਣ ਰੈਲੀ ਦੀ ਸਟੇਜ ਡਿੱਗਣ ਕਾਰਨ ਇਕ ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਇਸ ਮੌਕੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਰਜ ਅਲਵਾਰੇਜ਼ ਮੇਨੇਜ਼ ਵੀ ਮੌਜੂਦ ਸਨ।
(For more Punjabi news apart from Five dead in Iowa as storms batter Midwest, stay tuned to Rozana Spokesman)