Kim Jong News : ਜੰਗੀ ਜਹਾਜ਼ ਦੀ ਅਸਫ਼ਲ ਲਾਂਚਿੰਗ ਤੋਂ ਤਾਨਾਸ਼ਾਹ ਕਿਮ ਜੋਂਗ ਨਾਰਾਜ਼, ਜ਼ਿੰਮੇਵਾਰ ਲੋਕਾਂ ਦੀ ਜਾਂਚ ਅਤੇ ਗ੍ਰਿਫ਼ਤਾਰੀਆਂ ਸ਼ੁਰੂ
ਹਾਦਸੇ ਦਾ ਕਾਰਨ ਗੰਭੀਰ ਲਾਪਰਵਾਹੀ ਸੀ- ਕਿਮ ਜੋਂਗ
Kim Jong Un angry over failed warship launch News in punjabi
Kim Jong Un angry over failed warship launch News in punjabi : ਉੱਤਰੀ ਕੋਰੀਆ ਦੀ ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸਨੇ ਜੰਗੀ ਜਹਾਜ਼ ਦੇ ਅਸਫ਼ਲ ਲਾਂਚ ਲਈ ਜ਼ਿੰਮੇਵਾਰ ਲੋਕਾਂ ਦੀ ਜਾਂਚ ਅਤੇ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿਤੀਆਂ ਹਨ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਜਹਾਜ਼ ਦੀ ਅਸਫ਼ਲ ਲਾਂਚਿੰਗ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਹਾਦਸੇ ਦਾ ਕਾਰਨ ਗੰਭੀਰ ਲਾਪਰਵਾਹੀ ਸੀ।
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਦਸਿਆ ਕਿ 5,000 ਟਨ ਭਾਰ ਵਾਲਾ ਜਲ ਸੈਨਾ ਦਾ ਜੰਗੀ ਜਹਾਜ਼ ਬੁਧਵਾਰ ਨੂੰ ਉੱਤਰ-ਪੂਰਬੀ ਬੰਦਰਗਾਹ ਚੋਂਗਜਿਨ ’ਤੇ ਇਕ ਲਾਂਚ ਪ੍ਰੋਗਰਾਮ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ, ਜੰਗੀ ਜਹਾਜ਼ ਨੂੰ ਇਸਦਾ ਪਿਛਲਾ ਟ੍ਰਾਂਸਪੋਰਟ ਪੰਘੂੜਾ ਵੱਖ ਹੋਣ ਤੋਂ ਬਾਅਦ ਨੁਕਸਾਨ ਪਹੁੰਚਿਆ ਸੀ। ਸੈਟੇਲਾਈਟ ਤਸਵੀਰਾਂ ਵਿਚ ਜਹਾਜ਼ ਪਾਣੀ ਵਿਚ ਇਕ ਪਾਸੇ ਪਿਆ ਨਜ਼ਰ ਆ ਰਿਹਾ ਹੈ।