ਲੀਬੀਆ ਤੇ ਇਟਲੀ ਨੇੜੇ ਸਮੁੰਦਰ 'ਚੋਂ 300 ਸ਼ਰਨਾਰਥੀ ਬਚਾਏ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੀਬੀਆਈ ਸਮੁੰਦਰੀ ਫ਼ੌਜ ਨੇ ਲੀਬੀਆ ਨੇੜੇ ਭੂ-ਮੱਧ ਸਾਗਰ ਪਾਰ ਕਰ ਕੇ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਰਹੀਆਂ ਦੋ ਕਿਸ਼ਤੀਆਂ 'ਚ ਸਵਾਰ ਲਗਭਗ 200 ਲੋਕਾਂ ...

Refugees

ਤ੍ਰਿਪੋਲੀ, ਲੀਬੀਆਈ ਸਮੁੰਦਰੀ ਫ਼ੌਜ ਨੇ ਲੀਬੀਆ ਨੇੜੇ ਭੂ-ਮੱਧ ਸਾਗਰ ਪਾਰ ਕਰ ਕੇ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਰਹੀਆਂ ਦੋ ਕਿਸ਼ਤੀਆਂ 'ਚ ਸਵਾਰ ਲਗਭਗ 200 ਲੋਕਾਂ ਨੂੰ ਬਚਾਇਆ, ਜਦਕਿ ਡੈਨਮਾਰਕ ਦੀ ਕੰਟੇਨਰ ਨੌਵਹਨ ਕੰਪਨੀ ਮਾਏਸਰਕ ਲਾਈਨ ਦੇ ਇਕ ਜਹਾਜ਼ ਨੇ ਦਖਣੀ ਤਟ ਦੇ ਨੇੜੇਉਂ 113 ਸ਼ਰਨਾਰਥੀਆਂ ਨੂੰ ਬਚਾਇਆ। ਲੀਬੀਆ ਨੇਵੀ ਦੇ ਬੁਲਾਰੇ ਆਯੂਬ ਕਾਸਿਮ ਨੇ ਦਸਿਆ ਕਿ ਇਕ ਕਿਸ਼ਤੀ ਰਾਹੀਂ ਸ਼ਰਨਾਰਥੀਆਂ ਨੂੰ ਬਚਾਏ ਜਾਣ ਦੌਰਾਨ ਸੂਡਾਨ, ਨਾਈਜ਼ੀਰੀਆ, ਚਾਡ, ਮਿਸਰ ਨਾਲ ਸਬੰਧ ਰੱਖਣ ਵਾਲੇ ਪੰਜ ਸ਼ਰਨਾਰਥੀਆਂ ਦੀ ਮੌਤ ਹੋ ਗਈ।

ਗਾਰਾਬੁੱਲੀ ਤੋਂ ਲਗਭਗ 12 ਸਮੁੰਦਰੀ ਮੀਲ ਦੂਰ ਡੁੱਬੀ ਕਿਸ਼ਤੀ ਤੋਂ 94 ਲੋਕ ਬਚਾਏ ਗਏ। ਉਸੇ ਇਲਾਕੇ 'ਚ ਦੂਜੀ ਕਿਸ਼ਤੀ ਤੋਂ 91 ਲੋਕਾਂ ਨੂੰ ਬਚਾਇਆ ਗਿਆ। ਇਸੇ ਦੌਰਾਨ ਸਟਾਕਹੋਮ ਤੋਂ ਮਿਲੀ ਇਕ ਰੀਪੋਰਟ 'ਚ ਮਾਏਸਰਕ ਲਾਈਨ ਦੇ ਬੁਲਾਰੇ ਮਿੱਕੇਲ ਏਲਬੇਕ ਨੇ ਦਸਿਆ ਕਿ ਉਨ੍ਹਾਂ ਦੇ ਕੰਟੇਨਰ ਜਹਾਜ਼ 'ਐਲੇਕਜ਼ੈਂਡਰ ਮਾਏਸਰਕ' ਨੇ ਮਦਦ ਦਾ ਸੰਕੇਤ ਮਿਲਣ ਤੋਂ ਬਾਅਦ ਅਪਣਾ ਰਾਹ ਬਦਲ ਦਿਤਾ ਤੇ ਦਖਣੀ ਇਟਲੀ ਦੇ ਤੱਟ ਦੇ ਨੇੜੇ 113 ਸ਼ਰਨਾਰਥੀਆਂ ਨੂੰ ਬਚਾਇਆ। ਐਲੇਕਜ਼ੈਂਡਰ ਮਾਏਸਰਕ ਅਜੇ ਸਿਸਲੀ ਦੇ ਪੋਜਾਲੋ ਦੇ ਤੱਟ 'ਤੇ ਹੈ ਅਤੇ ਇਟਲੀ ਦੇ ਨੌਵਹਨ ਬਚਾਅ ਤਾਲਮੇਲ ਕੇਂਦਰ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਕਰ ਰਿਹਾ ਹੈ। (ਪੀਟੀਆਈ)