ਨੈਪਕਿਨ ਨੇ ਫੜਵਾਇਆ ਬਲਾਤਕਾਰੀ
ਵਾਸ਼ਿੰਗਟਨ 'ਚ ਬਲਾਤਕਾਰ ਅਤੇ ਹਤਿਆ ਦੇ ਇਕ ਮਾਮਲੇ ਨੂੰ ਸੁਲਝਾਉਣ ਵਿਚ ਪੁਲਿਸ ਨੂੰ 32 ਸਾਲ ਲੱਗ ਗਏ। ਰੈਸਟੋਰੈਂਟ 'ਚ ਵਰਤੋਂ ਤੋਂ ਬਾਅਦ ਸੁੱਟੇ ਗਏ ਨੈਪਕਿਨ....
ਵਾਸ਼ਿੰਗਟਨ, ਵਾਸ਼ਿੰਗਟਨ 'ਚ ਬਲਾਤਕਾਰ ਅਤੇ ਹਤਿਆ ਦੇ ਇਕ ਮਾਮਲੇ ਨੂੰ ਸੁਲਝਾਉਣ ਵਿਚ ਪੁਲਿਸ ਨੂੰ 32 ਸਾਲ ਲੱਗ ਗਏ। ਰੈਸਟੋਰੈਂਟ 'ਚ ਵਰਤੋਂ ਤੋਂ ਬਾਅਦ ਸੁੱਟੇ ਗਏ ਨੈਪਕਿਨ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮ ਨੂੰ ਲੱਭ ਲਿਆ। ਮੁਲਜ਼ਮ ਦੀ ਪਛਾਣ ਗੈਰੀ ਚਾਰਲਸ ਹਾਟਰਮੈਨ (66) ਵਜੋਂ ਹੋਈ ਹੈ, ਜਿਸ 'ਤੇ ਦੋਸ਼ ਹੈ ਕਿ ਸਾਲ 1986 'ਚ ਉਸ ਨੇ 12 ਸਾਲਾ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹਤਿਆ ਕਰ ਦਿਤੀ ਸੀ। ਹਾਰਟਮੈਂਟ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਸ ਵਿਰੁਧ ਪੀਅਰਸ ਕਾਊਂਟੀ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਦਸਿਆ ਕਿ ਘਟਨਾ ਵਾਸ਼ਿੰਗਟਨ ਦੇ ਤਾਕੋਮਾ ਦੀ ਹੈ, ਜਦੋਂ 32 ਸਾਲ ਪਹਿਲਾਂ ਮਿਸ਼ੇਲ ਵੇਲਚ ਅਤੇ ਉਸ ਦੀ ਦੋ ਛੋਟੀਆਂ ਭੈਣਾਂ ਪਗੇਟ ਪਾਰਕ ਗਈਆਂ ਸਨ। ਮਿਸ਼ੇਲ ਦੁਪਹਿਰ 11 ਵਜੇ ਖਾਣ ਖਾਣ ਲਈ ਘਰ ਚਲੀ ਗਈ ਅਤੇ ਛੋਟੀਆਂ ਭੈਣਾਂ ਪਖਾਨੇ ਚਲੀ ਗਈਆਂ। ਫਿਰ ਜਦੋਂ ਦੋਵੇਂ ਭੈਣਾਂ ਵਾਪਸ ਪਾਰਕ 'ਚ ਆਈਆਂ ਤਾਂ ਉਨ੍ਹਾਂ ਨੂੰ ਮਿਸ਼ੇਲ ਉਥੇ ਨਹੀਂ ਮਿਲੀ। ਉਨ੍ਹਾਂ ਨੇ ਉਸ ਥਾਂ 'ਤੇ ਮਿਸ਼ੇਲ ਦੀ ਸਾਈਕਲ ਵੇਖੀ, ਜਿਥੇ ਉਨ੍ਹਾਂ ਨੇ ਪਿਕਨਿਕ ਮਨਾਉਣ ਲਈ ਮਿਲਣਾ ਤੈਅ ਕੀਤਾ ਸੀ।
ਇਨ੍ਹਾਂ ਭੈਣਾਂ ਨੇ ਅਪਣੀ ਬੇਬੀ ਸਿਟਰ ਨੂੰ ਸੂਚਿਤ ਕੀਤਾ, ਜਿਸ ਨੇ ਲੜਕੀਆਂ ਦੀ ਮਾਂ ਨੂੰ ਜਾਣਕਾਰੀ ਦਿਤੀ।
ਪੁਲਿਸ ਨੂੰ ਇਸ ਬਾਰੇ ਦਸਿਆ ਗਿਆ ਅਤੇ ਤਲਾਸ਼ ਸ਼ੁਰੂ ਹੋਈ। ਇਕ ਖੋਜੀ ਕੁੱਤੇ ਨੇ ਮਿਸ਼ੇਲ ਦੀ ਲਾਸ਼ ਉਸ ਰਾਤ ਇਕ ਸੁਨਸਾਨ ਥਾਂ ਤੋਂ ਲੱਭ ਲਈ। ਇਹ ਉਸ ਥਾਂ ਤੋਂ ਕੁੱਝ ਹੀ ਦੂਰੀ 'ਤੇ ਸੀ, ਜਿਥੇ ਉਹ ਪਿਕਨਿਕ ਮਨਾਉਣ ਗਈਆਂ ਸਨ। ਤਾਕੋਮਾ ਪੁਲਿਸ ਨੇ ਦਸਿਆ ਸੀ ਕਿ ਮਿਸ਼ੇਲ ਦੀ ਬਲਾਤਕਾਰ ਤੋਂ ਬਾਅਦ ਹਤਿਆ ਕੀਤੀ ਗਈ ਸੀ।
ਪੁਲਿਸ ਨੇ ਸਬੂਤ ਇਕੱਤਰ ਕੀਤੇ, ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੇ ਦੋ ਭਰਾਵਾਂ ਦੀ ਪਛਾਣ ਸ਼ੱਕੀਆਂ ਵਜੋਂ ਕੀਤੀ ਸੀ। ਜਾਂਚ 'ਚ ਸ਼ਾਮਲ ਜਸੂਸ ਸਟੀਵ ਰਿਪੋਲੀ ਨੇ ਹਾਰਟਮੈਨ ਦਾ ਪਿੱਛਾ ਇਕ ਰੈਸਟੋਰੈਂਟ 'ਚ ਕੀਤਾ, ਜਿਥੇ ਉਸ ਨੇ ਇਕ ਸਾਥੀ ਨੇ ਕਾਫ਼ੀ ਪੀਤੀ। ਰਿਪੋਲੀ ਨੇ ਦਸਿਆ, ''ਮੈਂ ਹਾਰਟਮੈਂਟ ਨੂੰ ਕਈ ਵਾਰ ਨੈਪਕਿਨ ਦੀ ਵਰਤੋਂ ਕਰਦਿਆਂ ਵੇਖਿਆ।
ਉਸ ਨੇ ਨੈਪਕਿਨ ਨੂੰ ਪੈਰਾਂ ਹੇਠ ਕੁਚਲਿਆ ਅਤੇ ਉਸ ਨੂੰ ਇਕ ਬੈਗ 'ਚ ਪਾ ਦਿਤਾ। ਉਸ ਨੇ ਬੈਗ ਨੂੰ ਵੀ ਕੁਚਲਿਆ ਅਤੇ ਰੈਸਟੋਰੈਂਟ ਤੋਂ ਬਾਹਰ ਜਾਣ ਤੋਂ ਪਹਿਲਾਂ ਬੈਗ ਨੂੰ ਕੂੜੇਦਾਨ 'ਚ ਸੁੱਟ ਗਿਆ।'' ਨੈਪਕਿਨ ਨੂੰ ਵਾਸ਼ਿੰਗਟਨ ਸਟੇਟ ਪੈਟਰੋਲ ਕ੍ਰਾਇਮ ਲੈਬੋਰੇਟਰੀ ਭੇਜਿਆ ਗਿਆ। ਪਿਛਲੇ ਮੰਗਲਵਾਰ ਲੈਬ ਨੇ ਪੁਲਿਸ ਨੂੰ ਦਸਿਆ ਕਿ ਨੈਪਕਿਨ 'ਤੇ ਮੌਜੂਦ ਡੀ.ਐਨ.ਏ. ਕ੍ਰਾਇਮ ਸੀਨ 'ਤੇ ਮਿਲੇ ਡੀ.ਐਨ.ਏ. ਤੋਂ ਮੈਚ ਕਰ ਗਏ ਹਨ। ਆਖ਼ਰਕਾਰ ਪੁਲਿਸ ਨੇ ਹਾਰਟਮੈਨ ਨੂੰ ਗ੍ਰਿਫ਼ਤਾਰ ਕਰ ਲਿਆ। (ਏਜੰਸੀ)