ਨੇਤਨਯਾਹੂ ਦੀ ਪਤਨੀ 'ਤੇ ਧੋਖਾਧੜੀ ਦੇ ਦੋਸ਼ ਤੈਅ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੂੰ ਧੋਖਾਧੜੀ ਦੇ ਮਾਮਲਿਆਂ 'ਚ ਸ਼ੁਕਰਵਾਰ ਨੂੰ ਇਕ ਲੰਮੀ ਜਾਂਚ ਤੋਂ ਬਾਅਦ ਦੋਸ਼ੀ ਕਰਾਰ ਕਰ ਦਿਤਾ...

Netanyahu's wife

ਯੇਰੂਸ਼ਲਮ,  ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੂੰ ਧੋਖਾਧੜੀ ਦੇ ਮਾਮਲਿਆਂ 'ਚ ਸ਼ੁਕਰਵਾਰ ਨੂੰ ਇਕ ਲੰਮੀ ਜਾਂਚ ਤੋਂ ਬਾਅਦ ਦੋਸ਼ੀ ਕਰਾਰ ਕਰ ਦਿਤਾ ਗਿਆ। ਨਿਆਂ ਮੰਤਰਾਲੇ ਮੁਤਾਬਕ ਉਨ੍ਹਾਂ ਨੂੰ ਘਰੇਲੂ ਖ਼ਰਚੇ 'ਚ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ।ਮੀਡੀਆ ਰੀਪੋਰਟ ਮੁਤਾਬਕ ਯਰੂਸ਼ਲਮ ਦੇ ਜ਼ਿਲ੍ਹਾ ਜੱਜ ਨੇ ਕੁਝ ਸਮੇਂ ਪਹਿਲਾਂ ਪ੍ਰਧਾਨ ਮੰਤਰੀ ਦੀ ਪਤਨੀ ਵਿਰੁਧ ਸ਼ਿਕਾਇਤ ਦਰਜ ਕਰਾਈ ਸੀ।

ਇਸ ਸ਼ਿਕਾਇਤ 'ਚ ਸਾਰਾ 'ਤੇ ਦੋਸ਼ ਲਗਦੇ ਹੋਏ ਕਿਹਾ ਗਿਆ ਸੀ ਕਿ ਨੇਤਨਯਾਹੂ ਦੀ ਪਤਨੀ ਅਤੇ ਇਕ ਸਹਿਯੋਗੀ ਨੇ ਇਸ ਗੱਲ ਦੀ ਗ਼ਲਤ ਜਾਣਕਾਰੀ ਦਿਤੀ ਕਿ ਪ੍ਰਧਾਨ ਮੰਤਰੀ ਦੇ ਅਧਿਕਾਰਕ ਆਵਾਸ 'ਚ ਕੋਈ ਰਸੋਈਆ (ਕੁੱਕ) ਨਹੀਂ ਹੈ ਅਤੇ ਉਨ੍ਹਾਂ ਨੇ ਸਰਕਾਰੀ ਖ਼ਰਚ 'ਤੇ ਬਾਹਰ ਤੋਂ ਖਾਣ-ਪੀਣ ਦਾ ਸਮਾਨ ਮੰਗਾਉਣ ਦਾ ਆਦੇਸ਼ ਦਿਤਾ।

ਨਿਆਂ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਧੋਖਾਧੜੀ ਕਾਰਨ ਡਿਪਾਰਟਮੈਂਟ ਨੂੰ 100 ਮਿਲੀਅਨ ਡਾਲਰ ਤੋਂ ਵੱਧ ਧੱਕਾ ਲੱਗਾ ਹੈ। ਹਾਲਾਂਕਿ ਸਾਰਾ ਨੇ ਕਿਸੇ ਵੀ ਤਰ੍ਹਾਂ ਦੇ ਗ਼ਲਤ ਕੰਮ ਤੋਂ ਖੁਦ ਨੂੰ ਸਾਫ਼ ਦਸਿਆ ਹੈ। ਜ਼ਿਕਰਯੋਗ ਹੈ ਕਿ ਬੇਂਜਾਮਿਨ ਨੇਤਨਯਾਹੂ 'ਤੇ ਵੀ ਭ੍ਰਿਸ਼ਟਾਚਾਰ ਦੇ ਸ਼ੱਕ ਦੇ ਮਾਮਲੇ ਵਿਚ ਜਾਂਚ ਚੱਲ ਰਹੀ ਹੈ। ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਨੇਤਨਯਾਹੂ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ 'ਤੇ ਵਿੱਤ ਅਤੇ ਨਿੱਜੀ ਫ਼ਾਇਦਿਆਂ ਦੀ ਆੜ 'ਚ ਮਹਿੰਗੇ ਗਹਿਣੇ ਅਤੇ ਹੋਰ ਕੀਮਤੀ ਚੀਜ਼ਾਂ ਲੈਣ ਦਾ ਸ਼ੱਕ ਜਤਾਇਆ ਗਿਆ ਹੈ। (ਪੀਟੀਆਈ)