ਸਾਊਦੀ 'ਚ ਔਰਤਾਂ ਅੱਜ ਤੋਂ ਚਲਾ ਸਕਣਗੀਆਂ ਗੱਡੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਤੋਂ ਸਾਊਦੀ ਅਰਬ ਦੀਆਂ ਸੜਕਾਂ 'ਤੇ ਨਵੀਂ ਸਵੇਰ ਵਿਖਾਈ ਦਵੇਗੀ। ਦਰਅਸਲ ਐਤਵਾਰ ਨੂੰ ਸਾਊਦੀ ਅਰਬ 'ਚ ਪਹਿਲੀ ਵਾਰ ਔਰਤਾਂ ਗੱਡੀਆਂ ਚਲਾ ਸਕਣਗੀਆਂ।...

Ladies in Saudi Arabia can Drive

ਸਾਊਦੀ ਅਰਬ, ਅੱਜ ਤੋਂ ਸਾਊਦੀ ਅਰਬ ਦੀਆਂ ਸੜਕਾਂ 'ਤੇ ਨਵੀਂ ਸਵੇਰ ਵਿਖਾਈ ਦਵੇਗੀ। ਦਰਅਸਲ ਐਤਵਾਰ ਨੂੰ ਸਾਊਦੀ ਅਰਬ 'ਚ ਪਹਿਲੀ ਵਾਰ ਔਰਤਾਂ ਗੱਡੀਆਂ ਚਲਾ ਸਕਣਗੀਆਂ। ਜ਼ਿਕਰਯੋਗ ਹੈ ਕਿ ਹੁਣ ਤਕ ਦੁਨੀਆਂ 'ਚ ਸਿਰਫ਼ ਸਾਊਦੀ ਅਰਬ ਵਿਚ ਹੀ ਔਰਤਾਂ ਦੇ ਗੱਡੀ ਚਲਾਉਣ ਦੀ ਪਾਬੰਦੀ ਸੀ। ਜਿਸ ਨੂੰ ਕੁਝ ਦਿਨ ਪਹਿਲਾਂ ਸਾਊਦੀ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਹਟਾ ਕੇ ਇਤਿਹਾਸਕ ਫ਼ੈਸਲਾ ਲਿਆ ਸੀ।

ਇਸ ਫ਼ੈਸਲੇ ਤੋਂ ਬਾਅਦ ਔਰਤਾਂ ਨੂੰ ਗੱਡੀ ਚਲਾਉਣ ਦੀ ਸਿਖਲਾਈ ਦੇਣ ਤੋਂ ਬਾਅਦ ਡਰਾਈਵਿੰਗ ਲਾਈਸੈਂਸ ਦਿਤੇ ਜਾਣ ਲੱਗੇ। ਪਰ ਲਾਈਸੈਂਸ ਮਿਲਣ ਤੋਂ ਬਾਅਦ ਵੀ ਔਰਤਾਂ ਨੂੰ 24 ਜੂਨ ਦਾ ਇੰਤਜਾਰ ਸੀ, ਜੋ ਅੱਜ ਖ਼ਤਮ ਹੋ ਗਿਆ।ਇਹ ਕਦਮ ਸਾਊਦੀ ਵਿਚ ਔਰਤਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ, ਕਿਉਂਕਿ ਪਹਿਲਾਂ ਔਰਤਾਂ ਨੂੰ ਕਿਤੇ ਵੀ ਜਾਣ ਲਈ ਮਰਦ ਰਿਸ਼ਤੇਦਾਰ, ਟੈਕਸੀ ਡਰਾਈਵਰ ਜਾਂ ਹੋਰ ਕਿਸੇ ਦੀ ਮਦਦ ਦੀ ਜ਼ਰੂਰ ਹੁੰਦੀ ਸੀ ਪਰ ਹੁਣ ਇਸ ਦੀ ਜ਼ਰੂਰਤ ਨਹੀਂ ਪਏਗੀ,

ਕਿਉਂਕਿ ਔਰਤਾਂ ਹੁਣ ਖੁਦ ਹੀ ਕਾਰ ਚਲਾ ਕੇ ਕਿਤੇ ਵੀ ਜਾ ਸਕਣਗੀਆਂ।ਇਕ ਅੰਗਰੇਜ਼ੀ ਵੈਬਸਾਈਟ ਨੂੰ ਦਿਤੇ ਇੰਟਰਵਿਊ ਵਿਚ ਸਾਊਦੀ ਔਰਤਾਂ ਨੇ ਕਿਹਾ ਕਿ ਅਸੀਂ ਅਪਣੇ ਸੱਭਿਆਚਾਰ ਦਾ ਸਨਮਾਨ ਕਰਦੇ ਹੋਏ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਸਾਡੇ ਸਮਾਜ ਨੂੰ ਕੁੱਝ ਸਮਾਂ ਜ਼ਰੂਰ ਲੱਗੇਗਾ ਪਰ ਛੇਤੀ ਹੀ ਸਾਰੇ ਇਸ ਬਦਲਾਅ ਨੂੰ ਅਪਣਾ ਲੈਣਗੇ। (ਪੀਟੀਆਈ)