2016-17 'ਚ ਪਾਕਿਸਤਾਨੀਆਂ ਨੇ ਵਿਦੇਸ਼ ਭੇਜੇ 15 ਅਰਬ ਡਾਲਰ : ਰੀਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਸਾਲ 2016-17 'ਚ ਆਮ ਬੈਂਕਿੰਗ ਚੈਨਲਾਂ ਰਾਹੀਂ ਪਾਕਿਸਤਾਨੀਆਂ ਨੇ 165.253 ਅਰਬ ਡਾਲਰ (10.17 ਖਰਬ ਰੁਪਏ) ਵਿਦੇਸ਼ਾਂ 'ਚ ਭੇਜੇ ਹਨ। ਇਹ ਪ੍ਰਗਟਾਵਾ...

Money

ਇਸਲਾਮਾਬਾਦ, ਪਾਕਿਸਤਾਨ 'ਚ ਸਾਲ 2016-17 'ਚ ਆਮ ਬੈਂਕਿੰਗ ਚੈਨਲਾਂ ਰਾਹੀਂ ਪਾਕਿਸਤਾਨੀਆਂ ਨੇ 165.253 ਅਰਬ ਡਾਲਰ (10.17 ਖਰਬ ਰੁਪਏ) ਵਿਦੇਸ਼ਾਂ 'ਚ ਭੇਜੇ ਹਨ। ਇਹ ਪ੍ਰਗਟਾਵਾ ਇਕ ਪਾਕਿਸਤਾਨੀ ਮੀਡੀਆ ਰੀਪੋਰਟ 'ਚ ਹੋਇਆ ਹੈ। ਰੀਪੋਰਟ ਮੁਤਾਬਕ ਇਹ ਅੰਕੜਾ ਵਿਦੇਸ਼ੀ ਖ਼ਾਤਿਆਂ 'ਚ ਗ਼ਲਤ ਤਰੀਕੇ ਨਾਲ ਭੇਜੀ ਗਈ ਰਕਮ ਨੂੰ ਫਿਰ ਪਾਉਣ ਲਈ ਦਰਜ ਹੋਏ ਮਾਮਲੇ 'ਚ ਦਿਤੇ ਗਏ 8 ਪੰਨਿਆਂ ਦੇ ਆਦੇਸ਼ 'ਚ ਸਾਹਮਣੇ ਆਇਆ ਹੈ। ਪਾਕਿ ਮੀਡੀਆ ਮੁਤਾਬਕ ਦੇਸ਼ ਦੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ 12 ਮਾਹਰਾਂ ਦੀ ਕਮੇਟੀ ਬਣਾਈ ਸੀ,

ਜਿਸ ਦੇ ਮੁਖੀ ਪਾਕਿਸਤਾਨੀ ਸਟੇਟ ਬੈਂਕ ਦੇ ਗਵਰਨਰ ਤਾਰੀਕ ਬਾਜਵਾ ਨੂੰ ਬਣਾਇਆ ਸੀ, ਤਾਕਿ ਪਾਕਿਸਤਾਨੀ ਨਾਗਰਿਕਾਂ ਦੀ ਅਣ-ਐਲਾਨੀ ਵਿਦੇਸ਼ੀ ਜਾਇਦਾਦ ਦੇ ਅੰਕੜੇ ਇਕੱਤਰ ਕੀਤੇ ਜਾ ਸਕਣ। ਇਸ ਟੀਮ ਨੂੰ ਇਹ ਜ਼ਿੰਮੇਵਾਰੀ ਦਿਤੀ ਗਈ ਸੀ ਕਿ ਉਹ ਵਿਦੇਸ਼ਾਂ 'ਚ ਮੌਜੂਦ ਇਸ ਜਾਇਦਾਦ ਨੂੰ ਵਾਪਸ ਲਿਆਉਣ ਲਈ ਜ਼ਰੂਰੀ ਕਦਮ ਚੁੱਕਣ। ਇਸ ਕਮੇਟੀ ਦੀ ਫ਼ਾਈਨਲ ਰੀਪੋਰਟ 12 ਅਪ੍ਰੈਲ ਨੂੰ ਅਦਾਲਤ ਸਾਹਮਣੇ ਪੇਸ਼ ਕੀਤੀ ਗਈ ਸੀ। ਆਦੇਸ਼ ਮੁਤਾਬਕ ਇਸ ਰੀਪੋਰਟ 'ਚ ਦਸਿਆ ਗਿਆ ਹੈ ਕਿ ਸਾਲ 2016-17 'ਚ ਪਾਕਿਸਤਾਨੀਆਂ ਨੇ 10 ਖ਼ਰਬ ਰੁਪਏ ਵਿਦੇਸ਼ ਭੇਜੇ ਹਨ। (ਪੀਟੀਆਈ)