Antivirus ਕੰਪਨੀ ਮੈਕੇਫੀ ਦੇ ਫਾਊਂਡਰ ਨੇ ਜੇਲ੍ਹ 'ਚ ਲਗਾਈ ਫਾਂਸੀ, ਟੈਕਸ ਚੋਰੀ ਦੇ ਲੱਗੇ ਸਨ ਦੋਸ਼
ਜੇਲ੍ਹ ਪ੍ਰਸ਼ਾਸਨ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਵਸ਼ਿੰਗਟਨ - ਅਮਰੀਕੀ ਤਕਨਾਲੋਜੀ ਦੇ ਉੱਦਮੀ ਅਤੇ ਐਂਟੀਵਾਇਰਸ ਗੁਰੂ ਕਹੇ ਜਾਣ ਵਾਲੇ ਜਾਨ ਮੈਕੇਫੀ ਨੇ ਬੁੱਧਵਾਰ ਨੂੰ ਜੇਲ੍ਹ ਸੈੱਲ ਵਿਚ ਫਾਹਾ ਲੈ ਲਿਆ। ਉਸ ਦੇ ਵਕੀਲ ਜੇਵੀਅਰ ਵਿਲਾਲਬਾਸ ਨੇ ਦੱਸਿਆ ਕਿ ਜੌਨ ਮੈਕਫੀ ਨੂੰ ਸਪੇਨ ਦੀ ਇਕ ਅਦਾਲਤ ਨੇ ਸੰਯੁਕਤ ਰਾਜ ਅਮਰੀਕਾ ਹਵਾਲਗੀ ਕਰਨ ਲਈ ਮਨਜ਼ੂਰੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਇਹ ਕਦਮ ਚੁੱਕਿਆ। ਹਾਲਾਂਕਿ ਉਸਦੇ ਕੋਲ ਉਸਦੇ ਖਿਲਾਫ ਲਗਾਏ ਦੋਸ਼ਾਂ ਖਿਲਾਫ ਅਪੀਲ ਕਰਨ ਦਾ ਵਿਕਲਪ ਸੀ, ਪਰ ਉਹ ਜ਼ਿਆਦਾ ਦੇਰ ਜੇਲ੍ਹ ਵਿੱਚ ਨਹੀਂ ਰਹਿ ਪਾਏ। ਜੇਲ੍ਹ ਪ੍ਰਸ਼ਾਸਨ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਮੈਕੇਫੀ ਨੇ 1987 ਵਿਚ ਦੁਨੀਆ ਦਾ ਪਹਿਲਾ ਵਪਾਰਕ ਐਂਟੀਵਾਇਰਸ ਸ਼ੁਰੂ ਕਰਨ ਤੋਂ ਪਹਿਲਾਂ ਨਾਸਾ, ਜ਼ੇਰੋਕਸ, ਲਾੱਕਹੀਡ ਮਾਰਟਿਨ ਵਰਗੀਆਂ ਸੰਸਥਾਵਾਂ ਨਾਲ ਕੰਮ ਕੀਤਾ ਹੈ। ਉਸ ਨੇ ਆਪਣੀ ਸਾਫਟਵੇਅਰ ਕੰਪਨੀ ਨੂੰ ਸਾਲ 2011 ਵਿਚ ਇੰਟੇਲ ਨੂੰ ਵੇਚ ਦਿੱਤਾ ਸੀ ਅਤੇ ਹੁਣ ਇਸ ਕਾਰੋਬਾਰ ਨਾਲ ਜੁੜਿਆ ਨਹੀਂ ਸੀ। ਹਾਲਾਂਕਿ ਉਸ ਦਾ ਨਾਮ ਅਜੇ ਵੀ ਸਾਫਟਵੇਅਰ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਵਿਸ਼ਵ ਭਰ ਵਿਚ 500 ਮਿਲੀਅਨ ਯੂਜ਼ਰਸ ਹਨ।
ਆਪਣੇ ਚੁੱਪਚਾਪ ਵਤੀਰੇ ਅਤੇ ਵੀਡੀਓਜ਼ ਲਈ ਜਾਣੇ ਜਾਂਦੇ 75 ਸਾਲਾ ਮੈਕੇਫੀ ਐਂਟੀ-ਵਾਇਰਸ ਸਾੱਫਟਵੇਅਰ ਦੇ ਖੇਤਰ ਵਿਚ ਮੰਨੇ ਜਾਣ ਵਾਲੇ ਵਿਅਕਤੀ ਸਨ। ਉਸ ‘ਤੇ ਟੈਨੇਸੀ ਵਿਚ ਟੈਕਸ ਚੋਰੀ ਦਾ ਦੋਸ਼ ਲਾਇਆ ਗਿਆ ਸੀ। ਉਸ 'ਤੇ ਨਿਊ ਯਾਰਕ ਵਿਚ ਇਕ ਕ੍ਰਿਪਟੂ ਕਰੰਸੀ ਧੋਖਾਧੜੀ ਦਾ ਕੇਸ ਵੀ ਲਗਾਇਆ ਗਿਆ ਸੀ। ਜੌਨ ਮੈਕਾਫੀ ਨੂੰ ਅਕਤੂਬਰ 2020 ਨੂੰ ਬਾਰਸੀਲੋਨਾ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੌਹਨ ਮੈਕਾਫੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਬ੍ਰਿਟਿਸ਼ ਪਾਸਪੋਰਟ ਨਾਲ ਬਾਰਸੀਲੋਨਾ ਏਅਰਪੋਰਟ ਤੋਂ ਇਸਤਾਂਬੁਲ ਜਾ ਰਹੇ ਸਨ। ਉਹਨਾਂ ਨੇ 15 ਅਕਤੂਬਰ 2020 ਨੂੰ ਇਕ ਟਵੀਟ ਵੀ ਕੀਤਾ ਸੀ।
ਉਹਨਾਂ ਨੇ ਲਿਖਿਆ ਸੀ ਮੈਂ ਇੱਥੇ ਕੈਦ ਹਾਂ, ਇੱਥੇ ਮੇਰੇ ਦੋਸਤ ਹਨ, ਖਾਣਾ ਚੰਗਾ ਹੈ ਮੈਂ ਵੀ ਠੀਕ ਹਾਂ। ਜੇ ਮੈਂ ਫਾਂਸੀ ਲਗਾ ਲੈਂਦਾ ਹਾਂ ਇਹ ਮੇਰੀ ਗਲਤੀ ਨਹੀਂ ਹੋਵੇਗੀ। ਮੈਕੇਫੀ 'ਤੇ 2014 ਅਤੇ 2018 ਦੇ ਵਿਚਕਾਰ ਜਾਣ ਬੁੱਝ ਕੇ ਟੈਕਸ ਰਿਟਰਨ ਕਰਨ ਦਾ ਦੋਸ਼ ਸੀ। ਉਹਨਾਂ ਨੇ ਕ੍ਰਿਪਟੋਂ ਕਰੰਸੀ ਨਾਲ ਲੱਖਾਂ ਦੀ ਕਮਾਈ ਕੀਤੀ ਅਤੇ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਅਧਿਕਾਰ ਵੇਚੇ ਇਸ ਦੇ ਬਾਵਜੂਦ ਉਹਨਾਂ ਨੇ ਟੈਕਸ ਨਹੀਂ ਭਰਿਆ।