ਸਿੰਗਾਪੁਰ ਵਿਚ ਕੰਧ ਡਿੱਗਣ ਨਾਲ ਭਾਰਤੀ ਨੌਜਵਾਨ ਦੀ ਮੌਤ
ਕੁਮਾਰ ਦੀ ਲਾਸ਼, ਜੋ ਕਿ ਇੱਕ ਉਸਾਰੀ ਮਜ਼ਦੂਰ ਸੀ, ਨੂੰ ਚਾਰ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਮਲਬੇ ਵਿਚੋਂ ਕੱਢਿਆ ਗਿਆ
photo
ਸਿੰਗਾਪੁਰ - ਸਿੰਗਾਪੁਰ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਵਿਚ ਇੱਕ ਇਮਾਰਤ ਦੀ ਕੰਧ ਡਿੱਗਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ।
ਵਰਕਪਲੇਸ ਸੇਫਟੀ ਐਂਡ ਹੈਲਥ ਕੌਂਸਲ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਇਹ ਘਟਨਾ 15 ਜੂਨ ਦੀ ਹੈ, ਜਦੋਂ ਤੰਜੋਂਗ ਪਾਗਰ ਇਲਾਕੇ 'ਚ ਫੂਜੀ ਜ਼ੇਰੋਕਸ ਟਾਵਰ ਨੂੰ ਢਾਹੁਣ ਦਾ ਕੰਮ ਚੱਲ ਰਿਹਾ ਸੀ।
ਕੌਂਸਲ ਨੇ ਦਸਿਆ ਕਿ ਵਿਨੋਦ ਕੁਮਾਰ (20) ਢਾਹੁਣ ਵਾਲੀ ਥਾਂ ਦੇ ਬਾਹਰ ਫੁੱਟਪਾਥ 'ਤੇ ਪੈਦਲ ਜਾ ਰਿਹਾ ਸੀ ਜਦੋਂ ਉਸ 'ਤੇ ਕੰਧ ਡਿੱਗ ਗਈ। ਉਹ ਇਸ ਥਾਂ 'ਤੇ ਕੰਮ ਕਰਦਾ ਸੀ।
ਕੌਂਸਲ ਨੇ ਦਸਿਆ ਕਿ ਕੁਮਾਰ ਦੀ ਲਾਸ਼, ਜੋ ਕਿ ਇੱਕ ਉਸਾਰੀ ਮਜ਼ਦੂਰ ਸੀ, ਨੂੰ ਚਾਰ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਮਲਬੇ ਵਿਚੋਂ ਕੱਢਿਆ ਗਿਆ। ਕੁਮਾਰ ਭਾਰਤ ਦੇ ਤਾਮਿਲਨਾਡੂ ਰਾਜ ਦਾ ਵਸਨੀਕ ਸੀ।