ਸਿੱਖ ਅਮਰੀਕੀ ਦੁਕਾਨ ਮਾਲਕ 'ਤੇ ਹਮਲਾ ਕਰਨ ਵਾਲੇ ਵਿਰੁਧ ਲੱਗੇਗਾ ਨਫ਼ਰਤੀ ਅਪਰਾਧ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਖੇ ਕੋਲਰਾਡੋ ਸੂਬੇ ਦੇ ਅਧਿਕਾਰੀ ਉਸ ਵਿਅਰਤੀ ਵਿਰੁਧ ਨਫ਼ਰਤੀ ਅਪਰਾਧ ਦੇ ਦੋਸ਼ ਲਗਾਉਣਗੇ ਜਿਸ ਨੇ ਅਪ੍ਰੈਲ ਵਿਚ ਇਕ

Lakhwant Singh

ਨਿਊਯਾਰਕ, 23 ਜੁਲਾਈ: ਅਮਰੀਕਾ ਵਿਖੇ ਕੋਲਰਾਡੋ ਸੂਬੇ ਦੇ ਅਧਿਕਾਰੀ ਉਸ ਵਿਅਰਤੀ ਵਿਰੁਧ ਨਫ਼ਰਤੀ ਅਪਰਾਧ ਦੇ ਦੋਸ਼ ਲਗਾਉਣਗੇ ਜਿਸ ਨੇ ਅਪ੍ਰੈਲ ਵਿਚ ਇਕ ਸਿੱਖ-ਅਮਰੀਕੀ ਦੁਕਾਨ ਮਾਲਕ 'ਤੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੂੰ 'ਆਪਣੇ ਦੇਸ਼ ਚਲੇ ਜਾਉ' ਕਿਹਾ ਸੀ। ਸਿੱਖ ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ਸਿੱਖ ਕੋਲੀਸ਼ਨ ਨੇ ਕਿਹਾ ਕਿ ਇਹ ਜਾਣਕਾਰੀ ਦਿਤੀ ਗਈ ਹੈ ਕਿ ਜੇਫ਼ਰਸਨ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ 29 ਅਪ੍ਰੈਲ ਨੂੰ ਲਖਵੰਤ ਸਿੰਘ 'ਤੇ ਹਮਲਾ ਕਰਨ ਵਾਲੇ ਐਰਿਕ ਬ੍ਰੀਮੇਨ ਵਿਰੁਧ ਨਫ਼ਤਰ ਅਪਰਾਧ ਦਾ ਦੋਸ਼ ਲਗਾਉਣ ਦਾ ਫ਼ੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਉਹ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪ੍ਰਵਾਰ ਨਾਲ ਖੜੇ ਰਹਿਣ ਵਾਲੇ ਸਾਰੇ ਲੋਕਾਂ ਦੇ ਧਨਵਾਦੀ ਹਨ। ਨਾਲ ਹੀ ਉਨ੍ਹਾਂ ਨੇ ਜੇਫ਼ਰਸਨ ਕਾਊਂਟੀ ਪ੍ਰਸ਼ਾਸਨ ਵਲੋਂ ਦੋਸ਼ੀ 'ਤੇ ਨਫ਼ਰਤ ਅਪਰਾਧ ਦਾ ਦੋਸ਼ ਲਗਾਉਣ ਦੇ ਕਦਮ ਦੀ ਪ੍ਰਸ਼ੰਸਾ ਕੀਤੀ। ਸਿੱਖ ਕੋਲੀਸ਼ਨ ਨੇ ਦਸਿਆ ਕਿ ਬੀਤੇ ਅਪ੍ਰੈਲ ਵਿਚ ਬ੍ਰੀਮੇਨ ਨੇ ਲਖਵੰਤ ਸਿੰਘ ਦੀ ਦੁਕਾਨ ਵਿਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ 'ਤੇ ਬੇਰਹਿਮੀ ਨਾਲ ਹਮਲਾ ਕੀਤਾ।

ਬ੍ਰੀਮੇਨ ਨੇ ਦੁਕਾਨ ਦੀਆਂ ਕਈ ਵਸਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਲਖਵੰਤ ਸਿੰਘ ਨੂੰ ਕਈ ਵਾਰ 'ਅਪਣੇ ਦੇਸ਼ ਚਲੇ ਜਾਉ' ਕਿਹਾ। ਜਦੋਂ ਬ੍ਰੀਮੇਨ ਦੁਕਾਨ ਵਿਚੋਂ ਨਿਕਲਿਆ ਤਾਂ ਲਖਵੰਤ ਸਿੰਘ ਉਸ ਦੀ ਲਾਇਸੈਂਸ ਪਲੇਟ ਦੀ ਤਸਵੀਰ ਲੈਣ ਲਈ ਉਸ ਦੇ ਪਿੱਛੇ ਭੱਜੇ ਤਾਂ ਜੋ ਉਹ ਘਟਨਾ ਦੀ ਸ਼ਿਕਾਇਤ ਦਰਜ ਕਰਵਾ ਸਕਣ ਪਰ ਬ੍ਰੀਮੈਨ ਨੇ ਲਖਵੰਤ ਸਿੰਘ ਨੂੰ ਅਪਣੀ ਗੱਡੀ ਨਾਲ ਟੱਕਰ ਮਾਰ ਕੇ ਜ਼ਖ਼ਮੀ ਕਰ ਦਿਤਾ।          (ਪੀ.ਟੀ.ਆਈ)