54 ਸਾਲ ਬਾਅਦ ਸਹੀ ਪਤੇ 'ਤੇ ਪਹੁੰਚਿਆ ਪੋਸਟ ਕਾਰਡ 

ਏਜੰਸੀ

ਖ਼ਬਰਾਂ, ਕੌਮਾਂਤਰੀ

ਆਈਫਲ ਟਾਵਰ ਤੋਂ ਸੰਨ 1969 ਵਿਚ ਭੇਜਿਆ ਗਿਆ ਸੀ ਇਹ ਪੋਸਟ ਕਾਰਡ 

A viral Postcard Picture


ਜਿਸ ਵਿਅਕਤੀ ਲਈ ਭੇਜਿਆ ਗਿਆ ਸੀ ਪੋਸਟ ਕਾਰਡ ਉਸ ਦੀ 30 ਸਾਲ ਪਹਿਲਾਂ ਹੋ ਚੁੱਕੀ ਹੈ ਮੌਤ  
ਪੋਸਟ ਕਾਰਡ ਭੇਜਣ ਵਾਲੇ ਵਿਅਕਤੀ ਦੀ 30 ਸਾਲ ਪਹਿਲਾਂ ਹੋ ਚੁੱਕੀ ਹੈ ਮੌਤ 
ਜੈਸਿਕਾ ਮੀਨਸ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ ਕਾਰਡ ਦੀ ਤਸਵੀਰ 

ਪੈਰਿਸ : ਅੱਜ ਦੇ ਸਮੇਂ ਵਿਚ ਤਕਨਾਲੋਜੀ ਭਾਵੇਂ ਤਰੱਕੀ ਕਰ ਗਈ ਹੋਵੇ, ਪਰ ਪੋਸਟ ਕਾਰਡਾਂ ਦਾ ਦੌਰ ਹਰ ਕੋਈ ਯਾਦ ਕਰਦਾ ਹੈ। ਜਦੋਂ ਲੋਕ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਰੂਪ ਵਿਚ ਕਾਗਜ਼ ਉੱਤੇ ਅਪਣੇ ਰਿਸ਼ਤੇਦਾਰਾਂ, ਦੋਸਤਾਂ ਜਾਂ ਪ੍ਰੇਮੀਆਂ ਨੂੰ ਭੇਜਦੇ ਸਨ। ਭਾਵੇਂ ਮੋਬਾਈਲ ਆਉਣ ਤੋਂ ਬਾਅਦ ਇਹ ਰਿਵਾਜ ਬੰਦ ਹੋ ਗਿਆ ਜਾਪਦਾ ਹੈ ਪਰ ਅੱਜ ਵੀ ਜਦੋਂ ਪੁਰਾਣੀ ਅਲਮਾਰੀ ਜਾਂ ਦਸਤਾਵੇਜ਼ਾਂ ਵਿਚੋਂ ਕੋਈ ਪੋਸਟਕਾਰਡ ਨਿਕਲਦਾ ਹੈ ਤਾਂ ਅਸੀਂ ਉਸ ਨੂੰ ਦੇਖੇ ਅਤੇ ਪੜ੍ਹੇ ਬਿਨਾਂ ਨਹੀਂ ਰਹਿ ਸਕਦੇ। 

ਇਹ ਵੀ ਪੜ੍ਹੋ: ਲੋਹੀਆਂ ਦੇ ਚਾਰ ਸਕੂਲਾਂ ਵਿਚ ਕੀਤਾ ਛੁੱਟੀਆਂ 'ਚ ਵਾਧਾ 

ਅਸੀਂ ਤੁਹਾਨੂੰ ਪੋਸਟਕਾਰਡ ਦੀ ਯਾਦ ਦਿਵਾ ਰਹੇ ਹਾਂ ਕਿਉਂਕਿ ਅਜਿਹਾ ਹੀ ਇੱਕ ਮਾਮਲਾ ਅਚਾਨਕ ਸੁਰਖੀਆਂ ਵਿੱਚ ਆ ਗਿਆ ਹੈ। ਜਿਸ 'ਤੇ ਲੋਕ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਇਹ ਲਗਭਗ 54 ਸਾਲਾਂ ਬਾਅਦ ਪੋਸਟ ਕਾਰਡ 'ਤੇ ਸਹੀ ਪਤੇ 'ਤੇ ਪਹੁੰਚਿਆ ਹੈ। ਇਸ ਦਾ ਪੂਰਾ ਸਫ਼ਰ ਕਾਫੀ ਦਿਲਚਸਪ ਹੈ। ਬੈਂਗੋਰ ਡੇਲੀ ਨਿਊਜ਼ ਦੀ ਰਿਪੋਰਟ ਹੈ ਕਿ ਇਹ ਪੋਸਟਕਾਰਡ 54 ਸਾਲ ਪਹਿਲਾਂ 1969 ਵਿਚ ਭੇਜਿਆ ਗਿਆ ਸੀ। ਜੋ ਕਿ 2023 ਵਿਚ ਜੈਸਿਕਾ ਮੀਨਸ ਨਾਂਅ ਦੀ ਔਰਤ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ਲਈ ਹੋਈ ਭਲਵਾਨਾਂ ਦੀ ਚੋਣ, ਨਰਿੰਦਰ ਚੀਮਾ ਕਰਨਗੇ ਪੰਜਾਬ ਦੀ ਨੁਮਾਇੰਦਗੀ 

ਜੈਸਿਕਾ ਨੇ ਦਸਿਆ ਕਿ ਬੀਤੇ ਸੋਮਵਾਰ ਨੂੰ ਜਦੋਂ ਉਸ ਨੇ ਘਰੋਂ ਬਾਹਰ ਆ ਕੇ ਰੋਜ਼ਾਨਾ ਵਾਂਗ ਲੈਟਰ ਬਾਕਸ ਨੂੰ ਚੈੱਕ ਕੀਤਾ ਤਾਂ ਉਸ 'ਚ ਇਕ ਪੋਸਟ ਕਾਰਡ ਸੀ, ਜੋ ਕਾਫੀ ਪੁਰਾਣਾ ਲੱਗ ਰਿਹਾ ਸੀ। ਜਿਸ ਵਿਅਕਤੀ ਨੂੰ ਪੋਸਟ ਕਾਰਡ ਭੇਜਿਆ ਗਿਆ ਸੀ, ਜਿਸ ਦੀ ਮੌਤ ਨੂੰ 30 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਜੈਸਿਕਾ ਨੇ ਦਸਿਆ ਕਿ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਪੋਸਟਕਾਰਡ ਉਸ ਦੇ ਗੁਆਂਢੀ ਦਾ ਹੋਵੇਗਾ ਜੋ ਗ਼ਲਤੀ ਨਾਲ ਉਸ ਦੇ ਘਰ ਆ ਗਿਆ।
ਹਾਲਾਂਕਿ ਬਾਅਦ 'ਚ ਪਤਾ ਲੱਗਾ ਕਿ ਇਹ ਪੋਸਟਕਾਰਡ ਉਨ੍ਹਾਂ ਦੇ ਘਰ ਦੇ ਅਸਲੀ ਮਾਲਕਾਂ ਦੇ ਨਾਂਅ 'ਤੇ ਸਨ। ਉਸ 'ਤੇ ਮਿਸਟਰ ਅਤੇ ਸ਼੍ਰੀਮਤੀ ਰੇਨੇ ਏ. ਗਗਨ ਕਾਰ ਦਾ ਨਾਂ ਲਿਖਿਆ ਹੋਇਆ ਸੀ, ਜੋ ਰਾਏ ਨਾਂਅ ਦੇ ਵਿਅਕਤੀ ਨੇ ਭੇਜਿਆ ਸੀ।

ਜੈਸਿਕਾ ਨੇ ਪੋਸਟਕਾਰਡ ਬਾਰੇ ਦਸਿਆ ਹੈ ਕਿ, ਇਸ ਵਿੱਚ ਲਿਖਿਆ ਹੈ, ''ਜਦੋਂ ਤਕ ਤੁਹਾਨੂੰ ਇਹ ਕਾਰਡ ਮਿਲੇਗਾ, ਮੈਂ ਘਰ ਆ ਜਾਵਾਂਗਾ ਪਰ ਮੈਂ ਇਸ ਨੂੰ ਆਈਫਲ ਟਾਵਰ ਤੋਂ ਭੇਜਣਾ ਠੀਕ ਸਮਝਿਆ, ਜਿੱਥੇ ਮੈਂ ਹੁਣ ਮੌਜੂਦ ਹਾਂ। ਬਹੁਤਾ ਦੇਖਣ ਦਾ ਮੌਕਾ ਨਹੀਂ ਮਿਲਿਆ ਪਰ ਜੋ ਦੇਖਿਆ ਉਸ ਦਾ ਆਨੰਦ ਲੈ ਰਿਹਾ ਹਾਂ।'' 

ਇਸ ਸਮੇਂ ਇਹ ਪੋਸਟਕਾਰਡ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਤੇ ਲੋਕ ਅਪਣੇ-ਅਪਣੇ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਜਿਥੇ ਕਿਸੇ ਨੇ ਇਸ ਪੋਸਟਕਾਰਡ ਦੀ ਕਹਾਣੀ ਚੰਗੀ ਤਰ੍ਹਾਂ ਦੱਸੀ ਹੈ, ਉਥੇ ਇਕ ਉਪਭੋਗਤਾ ਨੇ ਫੋਟੋ ਵਿਚ ਅਪਣੇ ਦੋਸਤਾਂ ਨੂੰ ਇਸ ਉਮੀਦ ਵਿਚ ਟੈਗ ਕੀਤਾ ਹੈ ਕਿ ਉਹ ਉਸ ਨੂੰ ਜਾਣਦੇ ਹੋਣਗੇ।