ਸੂਡਾਨ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 4 ਫ਼ੌਜੀਆਂ ਸਮੇਤ 9 ਦੀ ਮੌਤ
ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ
ਖ਼ਰਤੂਮ : ਸੁਡਾਨ ਵਿਚ ਬੀਤੀ 15 ਅਪ੍ਰੈਲ ਤੋਂ ਸੁਡਾਨ ਆਰਮੀ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਵਿਚਕਾਰ ਚੱਲ ਰਹੀ ਜੰਗ ਅਜੇ ਖ਼ਤਮ ਨਹੀਂ ਹੋਈ ਹੈ। ਇਸ ਜੰਗ ਦੇ ਐਤਵਾਰ ਨੂੰ 100 ਦਿਨ ਪੂਰੇ ਹੋ ਗਏ ਹਨ। ਇਸ ਦਿਨ ਇਕ ਹੋਰ ਘਟਨਾ ਸਾਹਮਣੇ ਆਈ ਜਦੋਂ ਪੋਰਟ ਸੂਡਾਨ ਹਵਾਈ ਅੱਡੇ 'ਤੇ ਇਕ ਨਾਗਰਿਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 4 ਫ਼ੌਜੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 54 ਸਾਲ ਬਾਅਦ ਸਹੀ ਪਤੇ 'ਤੇ ਪਹੁੰਚਿਆ ਪੋਸਟ ਕਾਰਡ
ਸੂਡਾਨ ਦੀ ਫ਼ੌਜ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਅੱਜ ਇਕ ਨਾਗਰਿਕ ਐਂਟੋਨੋਵ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਪੋਰਟ ਸੂਡਾਨ ਹਵਾਈ ਅੱਡੇ 'ਤੇ ਏਕਰੈਸ਼ ਹੋ ਗਿਆਹੋ ਗਿਆ। ਇਸ ਹਾਦਸੇ 'ਚ ਫ਼ੌਜ ਦੇ 4 ਜਵਾਨਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਹਾਦਸੇ ਵਿਚ ਇਕ ਬੱਚੇ ਦੀ ਜਾਨ ਬਚ ਗਈ।
ਸਥਾਨਕ ਮੀਡੀਆ ਰੀਪੋਰਟਾਂ ਅਨੁਸਾਰ ਸੂਡਾਨ15 ਅਪ੍ਰੈਲ ਤੋਂ ਫ਼ੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਵਿਚਕਾਰ ਜੰਗ ਚੱਲ ਰਹੀ ਸੀ, ਜਿਸ ਨੇ ਐਤਵਾਰ ਨੂੰ 100 ਦਿਨ ਪੂਰੇ ਕਰ ਲਏ।