ਅਰਬ ਸਾਗਰ 'ਚ ਭਾਰਤ ਵਲੋਂ ਚੀਨੀ ਤੇ ਪਾਕਿਸਤਾਨੀ ਪਣਡੁਬੀਆਂ ਨੂੰ ਦੇਵੇਗਾ ਚੁਣੌਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਰਬ ਸਾਗਰ 'ਚ ਭਾਰਤ ਵਲੋਂ ਚੀਨੀ ਤੇ ਪਾਕਿਸਤਾਨੀ ਪਣਡੁਬੀਆਂ ਨੂੰ ਦੇਵੇਗਾ ਚੁਣੌਤੀ

image

ਨਵੀਂ ਦਿੱਲੀ, 24 ਸਤੰਬਰ : ਭਾਰਤ ਅਤੇ ਚੀਨ ਵਿਚ ਤਣਾਅ ਵਿਚਾਲੇ ਅਮਰੀਕਾ ਅਗਲੇ ਮਹੀਨੇ ਭਾਰਤ ਨੂੰ ਅਪਣਾ ਸਭ ਤੋਂ ਵੱਡਾ 'ਸ਼ਿਕਾਰੀ' ਦੇਣ ਜਾ ਰਿਹਾ ਹੈ। ਹਿੰਦ ਮਹਾਸਾਗਰ ਅਤੇ ਅਰਬ ਸਾਗਰ ਵਿਚ ਚੀਨੀ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਦੀ ਵੱਧਦੀ ਘੁਸਪੈਠ ਵਿਚਾਲੇ ਅਮਰੀਕਾ ਨਵੇਂ ਬੋਇੰਗ ਪੀ-8ਆਈ ਨਿਗਰਾਨੀ ਜਹਾਜ਼ਾਂ ਦਾ ਜੱਥਾ ਭਾਰਤ ਨੂੰ ਸੌਂਪਣ ਜਾ ਰਿਹਾ ਹੈ। ਇਹ ਜਹਾਜ਼ ਪਹਿਲਾਂ ਤੋਂ ਭਾਰਤੀ ਨੌ-ਸੈਨਾ ਵਿਚ ਮੌਜੂਦ ਬੇੜੇ ਵਿਚ ਸ਼ਾਮਲ ਹੋਣਗੇ।
 ਇਨਾਂ ਨਵੇਂ ਪੀ-8ਆਈ ਜਹਾਜ਼ਾਂ ਨੂੰ ਕਈ ਨਵੀਆਂ ਤਕਨੀਕਾਂ ਅਤੇ ਹਥਿਆਰਾਂ ਨਾਲ ਲੈਸ ਕੀਤਾ ਗਿਆ ਹੈ। ਇਨਾਂ ਜਹਾਜ਼ਾਂ ਨੂੰ ਭਾਰਤ ਦੇ ਪਛਮੀ ਤੱਟ 'ਤੇ ਗੋਆ ਵਿਚ ਹੰਸਾ ਨੇਵਲ ਬੇਸ 'ਤੇ ਤਾਇਨਾਤ ਕੀਤਾ ਜਾਵੇਗਾ।

image


 ਇਨਾਂ ਜਹਾਜ਼ਾਂ ਦੇ ਆਉਣ ਨਾਲ ਭਾਰਤ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਵਿਚ ਚੀਨੀ ਅਤੇ ਪਾਕਿਸਤਾਨੀ ਪਣਡੁੱਬੀਆਂ ਅਤੇ ਜੰਗੀ ਬੇੜਿਆਂ ਦਾ ਆਸਾਨੀ ਨਾਲ ਸਾਹਮਣਾ ਕਰ ਸਕੇਗਾ। ਭਾਰਤ ਕੋਲ ਪਹਿਲਾਂ ਤੋਂ ਹੀ 8 ਪੀ-8ਆਈ ਜਹਾਜ਼ ਮੌਜੂਦ ਹਨ ਜਿਨ੍ਹਾਂ ਨੂੰ ਤਮਿਲਨਾਡੂ ਦੇ ਅਰਕੋਨਮ ਵਿਚ ਤਾਇਨਾਤ ਕੀਤਾ ਗਿਆ ਹੈ। ਆਧੁਨਕ ਰਡਾਰ ਨਾਲ ਲੈਸ ਇਹ ਜਹਾਜ਼ ਜ਼ਰੂਰਤ ਪੈਣ 'ਤੇ ਚੀਨੀ ਸਰਹੱਦ 'ਤੇ ਲੱਦਾਖ਼ ਅਤੇ ਉਤਰ-ਪੂਰਬ ਵਿਚ ਵੀ ਭੇਜੇ ਜਾਂਦੇ ਹਨ। ਅਮਰੀਕਾ ਦੀ ਮਸ਼ਹੂਰ ਕੰਪਨੀ ਬੋਇੰਗ ਵਲੋਂ ਬਣਾਏ ਗਏ ਇਨਾਂ ਜਹਾਜ਼ਾਂ ਵਿਚ ਚਾਲਕ ਦਲ ਦੇ 3 ਮੈਂਬਰ ਅਤੇ ਇਕ ਨੌ-ਸੈਨਿਕ ਮਾਹਿਰ ਸ਼ਾਮਲ ਹੁੰਦਾ ਹੈ। ਇਨਾਂ ਜਹਾਜ਼ਾਂ ਨੂੰ ਸਬਮਰੀਨ ਦਾ ਸ਼ਿਕਾਰ ਕਰਨ ਲਈ ਮਾਰਕ-54 ਤਾਰਪੀਡੋ, ਮਾਰਕ-84 ਡੈਪਥ ਚਾਰਜ ਅਤੇ ਘਾਤਕ ਬੰਬਾਂ ਨਾਲ ਲੈੱਸ ਕੀਤਾ ਗਿਆ ਹੈ।


 ਇਸ ਤੋਂ ਇਲਾਵਾ ਇਸ ਜਹਾਜ਼ ਵਿਚ ਏ. ਜੀ. ਐੱਮ.-84 ਹਾਰਪੂਨ ਐਂਟੀ ਸ਼ਿਪ ਮਿਜ਼ਾਈਲਾਂ ਵੀ ਲਾਈਆਂ ਗਈਆਂ ਹਨ। ਪੀ-8ਆਈ ਨੂੰ ਕੈਰੀਅਰ ਬੈਟਲ ਗਰੁੱਪ ਦੀ ਸੁਰੱਖਿਆ ਲਈ ਵੀ ਤਾਇਨਾਤ ਕੀਤਾ ਜਾ ਸਕਦਾ ਹੈ।  (ਏਜੰਸੀ)