ਚੀਨ ਨਾਲ ਨਿਰਪੱਖ ਤੇ ਸੰਤੁਲਿਤ ਸਬੰਧ ਚਾਹੁੰਦੇ ਹਨ ਟਰੰਪ : ਪੋਂਪੀਉ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨਾਲ ਨਿਰਪੱਖ ਤੇ ਸੰਤੁਲਿਤ ਸਬੰਧ ਚਾਹੁੰਦੇ ਹਨ ਟਰੰਪ : ਪੋਂਪੀਉ

image

ਵਾਸ਼ਿੰਗਟਨ, 24 ਸਤੰਬਰ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਅਜਿਹੇ ਨਿਰਪੱਖ ਅਤੇ ਸੰਤੁਲਿਤ ਸਬੰਧ ਚਾਹੁੰਦੇ ਹਨ ਜਿਸ ਵਿਚ ਇਕ ਦੇਸ਼ ਦੂਜੇ ਜਾਂ ਹੋਰ ਦੇਸ਼ਾਂ ਦੇ ਜੀਵਨ ਨਿਰਬਾਹ ਲਈ ਖ਼ਤਰਾ ਨਾ ਬਣੇ। ਪੋਂਪੀਓ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਾਰੋਬਾਰ, ਕੋਰੋਨਾ ਮਹਾਮਾਰੀ ਅਤੇ ਦਖਣੀ ਚੀਨ ਸਾਗਰ ਸਮੇਤ ਕਈ ਮਸਲਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚ ਤਣਾਅ ਹੈ। ਟਰੰਪ ਕਈ ਵਾਰ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਕਰਾਰ ਦੇ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਇਸ ਮਹਾਮਾਰੀ ਨਾਲ ਸਹੀ ਤਰ੍ਹਾਂ ਨਿਪਟ ਨਹੀਂ ਸਕਿਆ ਜਿਸ ਕਾਰਨ ਪੂਰੀ ਦੁਨੀਆ ਵਿਚ ਇਸ ਦਾ ਕਹਿਰ ਫੈਲ ਗਿਆ।

image


ਹਾਲਾਂਕਿ ਬੀਜਿੰਗ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਬੁੱਧਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਅਸੀਂ ਚੀਨ ਤੋਂ ਹਰ ਖੇਤਰ ਵਿਚ ਨਿਰਪੱਖ ਅਤੇ ਪਰਸਪਰ ਸਬੰਧਾਂ ਦੀ ਮੰਗ ਕਰਦੇ ਹਾਂ। ਰਾਸ਼ਟਰਪਤੀ ਟਰੰਪ ਇਹੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਉਸ ਸਮੇਂ ਚੀਨ ਦਾ ਸਵਾਗਤ ਕਰੇਗਾ ਜਦੋਂ ਉਹ ਨਿਰਪੱਖਤਾ ਅਤੇ ਸਮਾਨਤਾ ਆਧਾਰਤ ਸਬੰਧਾਂ ਨੂੰ ਜ਼ਾਹਿਰ ਕਰੇਗਾ। (ਪੀਟੀਆਈ)