ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋਏ ਬੋਰਿਸ ਜਾਨਸਨ, ਜਿੱਤ ਦੇ ਨੇੜੇ ਪਹੁੰਚੇ ਰਿਸ਼ੀ ਸੁਨਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਸ਼ੀ ਸੁਨਕ ਬ੍ਰਿਟੇਨ ਦਾ ਪਹਿਲਾ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕਰੀਬ ਪਹੁੰਚ ਗਏ ਹਨ

Rishi Sunak, Boris Johnson

 

ਲੰਡਨ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਲਈ ਚੋਣ ਨਹੀਂ ਲੜਨਗੇ, ਜਦੋਂ ਕਿ ਰਿਸ਼ੀ ਸੁਨਕ ਬ੍ਰਿਟੇਨ ਦਾ ਪਹਿਲਾ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਕਰੀਬ ਪਹੁੰਚ ਗਏ ਹਨ। ਜੌਹਨਸਨ ਨੇ ਦਾਅਵਾ ਕੀਤਾ ਕਿ ਉਸ ਨੇ 100 ਸੰਸਦ ਮੈਂਬਰਾਂ ਦੀ ਸੀਮਾ ਨੂੰ ਪਾਰ ਕਰ ਲਿਆ ਹੈ ਪਰ ਟੋਰੀ (ਕੰਜ਼ਰਵੇਟਿਵ) ਪਾਰਟੀ ਦੀ ਏਕਤਾ ਦੇ ਹਿੱਤ ਵਿਚ ਉਹਨਾਂ ਨੇ ਅੱਗੇ ਵਧਣ ਦਾ ਫ਼ੈਸਲਾ ਕੀਤਾ। 

ਇੱਕ ਬਿਆਨ ਵਿਚ, ਜਾਨਸਨ ਨੇ ਕਿਹਾ ਕਿ ਉਸ ਨੇ "102 ਨਾਮਜ਼ਦਗੀਆਂ ਦੀ ਬਹੁਤ ਉੱਚ ਪੱਧਰ ਦੀ ਰੁਕਾਵਟ ਨੂੰ ਪਾਰ ਕੀਤਾ ਹੈ", ਪਰ ਉਹ ਇਸ ਸਿੱਟੇ 'ਤੇ ਪਹੁੰਚੇ ਹਨ ਕਿ ਇਹ ਸਹੀ ਸਮਾਂ ਨਹੀਂ ਹੈ। ਜਾਨਸਨ ਨੇ 'ਪਾਰਟੀਗੇਟ' ਸਕੈਂਡਲ ਤੋਂ ਬਾਅਦ ਜੁਲਾਈ ਵਿਚ ਅਸਤੀਫਾ ਦੇ ਦਿੱਤਾ ਸੀ ਜਿਸ ਵਿਚ ਜਾਨਸਨ 'ਤੇ ਕੋਵਿਡ -19 ਲੌਕਡਾਊਨ ਨਾਲ ਸਬੰਧਤ ਕਾਨੂੰਨ ਨੂੰ ਕਥਿਤ ਤੌਰ 'ਤੇ ਤੋੜਨ ਦਾ ਦੋਸ਼ ਲੱਗਿਆ ਸੀ।